ਪੁੱਤਰ ਦੇ ਆਖਰੀ ਸਫ਼ਰ 'ਤੇ ਆਇਆ ਇਕੱਠ ਵੇਖ ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ, ਲੋਕਾਂ ਦਾ ਕੀਤਾ ਧੰਨਵਾਦ

written by Pushp Raj | May 31, 2022

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰ ਤੇ ਪਿੰਡ ਵਾਸੀਆਂ ਨੇ ਆਪਣੇ ਲਾਡਲੇ ਪੁੱਤਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਵੱਡੀ ਗਿਣਤੀ 'ਚ ਫੈਨਜ਼ ਆਪਣੇ ਚਹੇਤੇ ਕਲਾਕਾਰ ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਪੁੱਤਰ ਦੇ ਆਖਰੀ ਸਫ਼ਰ 'ਤੇ ਆਇਆ ਇਕੱਠ ਵੇਖ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਹੁਤ ਭਾਵੁਕ ਹੋ ਗਏ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੂਸੇਵਾਲਾ ਵਿਖੇ ਕੀਤਾ ਗਿਆ। ਮੂਸੇਵਾਲਾ ਦੇ ਆਖਰੀ ਸਫਰ ਦੇ ਵਿੱਚ ਵੱਡੀ ਗਿਣਤੀ 'ਚ ਲੋਕਾਂ ਦਾ ਭਾਰੀ ਇੱਕਠ ਵੇਖਣ ਨੂੰ ਮਿਲਿਆ। ਜਿਥੇ ਇੱਕ ਪਾਸੇ ਕਈ ਸਿਆਸੀ ਆਗੂ ਤੇ ਪੰਜਾਬੀ ਕਲਾਕਾਰ ਉਨ੍ਹਾਂ ਦਾ ਅੰਤਿਮ ਦਰਸ਼ਨਾਂ ਲਈ ਪਹੁੰਚੇ ਉਥੇ ਹੀ ਵੱਡੀ ਗਿਣਤੀ ਮੂਸੇਵਾਲਾ ਦੇ ਫੈਨਜ਼ ਆਪਣੇ ਚਹੇਤੇ ਕਲਾਕਾਰ ਦੇ ਆਖਰੀ ਦਰਸ਼ਨਾਂ ਤੇ ਉਸ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ।

ਸਿੱਧੂ ਮੂਸੇਵਾਲਾ ਦੇ ਅੰਤਿਮ ਯਾਤਰਾ ਉਨ੍ਹਾਂ ਦੇ ਪਸੰਦੀਦਾ ਟਰੈਕਟਰ 5911 'ਤੇ ਕੱਢੀ ਗਈ। ਪਰਿਵਾਰਕ ਮੈਂਬਰਾਂ ਦੀ ਮਰਜ਼ੀ ਮੁਤਾਬਕ ਮੂਸੇਵਾਲਾ ਦੀ ਸਭ ਤੋਂ ਪਸੰਦੀਦਾ ਥਾਂ ਉਨ੍ਹਾਂ ਦੇ ਖੇਤਾਂ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ।

ਇਸ ਮੌਕੇ ਪੁੱਤਰ ਮਗਰ ਆਇਆ ਇਕੱਠ ਵੇਖ ਕੇ ਸਿੱਧੂ ਦੇ ਮਾਤਾ -ਪਿਤਾ ਬੇਹੱਦ ਭਾਵੁਕ ਹੋ ਗਏ ਅਤੇ ਉਨ੍ਹਾਂ ਦਾ ਰੋਣਾ ਨਹੀਂ ਰੁਕ ਰਿਹਾ ਸੀ। ਪੁੱਤਰ ਦੇ ਆਖਰੀ ਸਫ਼ਰ 'ਤੇ ਆਇਆ ਇਕੱਠ ਵੇਖ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਹੁਤ ਭਾਵੁਕ ਹੋ ਗਏ। ਉਨ੍ਹਾਂ ਨੇ ਦੁਖ ਦੀ ਘੜੀ 'ਚ ਸਾਥ ਦੇਣ ਪਹੁੰਚੇ ਲੋਕਾਂ ਨੂੰ ਪੱਗ ਉਤਾਰ ਕੇ ਅਤੇ ਹੱਥ ਜੋੜ ਕੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ।

ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਤੋਂ ਪਹਿਲਾਂ ਉਸ ਦੀ ਮਾਂ ਨੇ ਸਿੱਧੂ ਮੂਸੇਵਾਲਾ ਨੂੰ ਆਖਰੀ ਵਾਰ ਤਿਆਰ ਕੀਤਾ । ਇਸ ਮੌਕੇ ਮਾਂ ਨੇ ਆਪਣੇ ਪੁੱਤਰ ਦਾ ਆਖਰੀ ਵਾਰ ਜੂੜਾ ਕੀਤਾ । ਇਨ੍ਹਾਂ ਭਾਵੁਕ ਪਲਾਂ ਨੂੰ ਕੈਮਰੇ ‘ਚ ਕੈਦ ਕੀਤਾ । ਇਨ੍ਹਾਂ ਭਾਵੁਕ ਪਲਾਂ ਦੌਰਾਨ ਜੋ ਵੀ ਸ਼ਖਸ ਉਸ ਵੇਲੇ ਉੇੁੱਥੇ ਮੌਜੂਦ ਸਨ ਉਹ ਇਹ ਦ੍ਰਿਸ਼ ਵੇਖ ਕੇ ਭਾਵੁਕ ਹੋ ਗਏ।

ਇਸ ਦੌਰਾਨ ਹਰ ਕੋਈ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਲਈ ਦੁਆ ਕਰ ਰਿਹਾ ਸੀ। ਪੁੱਤਰ ਦੀਆਂ ਅੰਤਿਮ ਰਸਮਾਂ ਵੇਖ ਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਇਹ ਸਮਾਂ ਹਰ ਕਿਸੇ ਨੂੰ ਭਾਵੁਕ ਕਰ ਦੇਣ ਵਾਲਾ ਸੀ।

ਹੋਰ ਪੜ੍ਹੋ: ਪੰਜ ਤੱਤਾਂ 'ਚ ਵਿਲਿਨ ਹੋਏ ਸਿੱਧੂ ਮੂਸੇਵਾਲਾ, ਪਰਿਵਾਰ ਤੇ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਸਿੱਧੂ ਮੂਸੇਵਾਲਾ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ, ਪੰਜਾਬੀ ਇੰਡਸਟਰੀ ਦੇ ਵਿੱਚ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਿੱਧੂ ਦੀ ਬੇਵਕਤੇ ਦੇਹਾਂਤ ਨਾਲ ਪੌਲੀਵੁੱਡ, ਬਾਲੀਵੁੱਡ ਅਤੇ ਹੌਲੀਵੁੱਡ ਤੱਕ ਸੋਗ ਲਹਿਰ ਹੈ। ਕਈ ਸੈਲੇਬਸ ਨੇ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਮਾਤਾ-ਪਿਤਾ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।

You may also like