ਸਰਪੰਚੀ ਲਈ ਗਲੀ ਗਲੀ ਘੁੰਮ ਰਹੇ ਨੇ ਸਿੱਧੂ ਮੂਸੇ ਵਾਲਾ , ਦੇਖੋ ਵੀਡੀਓ

written by Aaseen Khan | December 25, 2018

ਸਰਪੰਚੀ ਲਈ ਗਲੀ ਗਲੀ ਘੁੰਮ ਰਹੇ ਨੇ ਸਿੱਧੂ ਮੂਸੇ ਵਾਲਾ , ਦੇਖੋ ਵੀਡੀਓ : ਡਾਲਰਾਂ ਵਾਂਗੂ ਨਾਮ ਚਲਾਉਣ ਵਾਲੇ ਸਿੱਧੂ ਮੂਸੇ ਵਾਲਾ ਅੱਜ ਸਰਪੰਚੀ ਦੇ ਚੋਣ ਮੁਕਾਬਲਿਆਂ ਲਈ ਆਪਣੇ ਪਿੰਡ ਦੀ ਗਲੀ ਗਲੀ ਘੁੰਮ ਰਹੇ ਨੇ। ਜੀ ਹਾਂ ਸਿੱਧੂ ਮੂਸੇ ਵਾਲਾ ਦੇ ਮਾਤਾ ਜੀ ਚਰਨ ਕੌਰ ਸਿੱਧੂ ਪੰਚਾਇਤੀ ਚੋਣਾਂ 'ਚ ਭਾਗ ਲੈ ਰਹੇ ਹਨ ਅਤੇ ਸਿੱਧੂ ਮੂਸੇ ਵਾਲਾ ਆਪਣੀ ਮਾਤਾ ਜੀ ਦੇ ਹੱਕ 'ਚ ਪ੍ਰਚਾਰ ਕਰਦੇ ਹੋਏ ਘਰ ਘਰ ਜਾ ਕੇ ਲੋਕਾਂ ਤੋਂ ਵੋਟਾਂ ਦੀ ਮੰਗ ਕਰ ਰਹੇ ਹਨ। ਉੱਚੀਆਂ ਗੱਲਾਂ ਕਰਨ ਵਾਲਾ ਸਿੱਧੂ ਮੂਸੇ ਵਾਲਾ ਦਾ ਕਹਿਣਾ ਹੈ ਕਿ ਉਹ ਕਿਸੇ ਅਹੁਦੇ ਲਈ ਜਾਂ ਰੁਪਏ ਲਈ ਸਰਪੰਚੀ ਦੀਆਂ ਚੋਣਾਂ ਨਹੀਂ ਲੜ ਰਹੇ ਬਲਕਿ ਉਹਨਾਂ ਦੇ ਪਿੰਡ ਕੋਲ ਤਾਂ ਅੱਜ ਜਹਾਨ ਭਰ ਦੀ ਸਰਪੰਚੀ ਹੈ ਜਿਸ ਕਰਕੇ ਪੂਰੀ ਦੁਨੀਆਂ ਅੱਜ ਮੂਸਾ ਮੂਸਾ ਕਰ ਰਹੀ ਹੈ। ਬਲਕਿ ਉਹ ਤਾਂ ਆਪਣੇ ਪਿੰਡ ਦੇ ਲੋਕਾਂ ਦਾ ਪੱਧਰ ਉੱਪਰ ਚੁੱਕਣਾ ਚਾਹੁੰਦੇ ਹਨ।

https://www.facebook.com/ptcnewsonline/videos/748342518870832/?__xts__[0]=68.ARBY-GIBDTjjLK3dvh85sP57bhqzX37lQEeuK666YsiTSUemUu3FNAuwrn3_87IGp-Hlb6HBd_eOMf9C77XK5_0f6jBUq_eTIYa_xJr0qrxKwOAxeCCVi87Wums9uRPjkYrba6O4I7TYoAvuJjdVWkdIfDBKNqYwXCij_7TymCptUTmhupoCs6Ocq33JdNh99iIbXqeTWjmngbZYRfIXOAQfHre3IXuuO2REUj_3h3Q2c2msTbBzFSofI9ZsgHKP2gPMxuszA6FP2ldo3AuohxB5-zcTzHmiOV1QRkpS7mEMdHyQEhVM0XiD_F9wVOd5O4NdEQ8Zlp14PE_iPmUa_NQ2Z0PBNoC9DCPvww&__tn__=-R

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਭੂਸ਼ਣ ਕੁਮਾਰ ਨਾਲ ਮਿਲਾਇਆ ਹੱਥ , ਇਕੱਠੇ ਮਿਲ ਕਰਨਗੇ ਇਹ ਧਮਾਕਾ

ਸਿੱਧੂ ਮੂਸੇ ਵਾਲਾ ਦਾ ਕਹਿਣਾ ਹੈ ਕਿ ਉਹ ਉਹਨਾਂ ਦੇ ਪਿੰਡ ਦਾ ਅਤੇ ਉੱਥੋਂ ਦੇ ਲੋਕਾਂ ਦਾ ਵਿਕਾਸ ਚਾਹੁੰਦੇ ਹਨ।ਕੁਝ ਦਿਨ ਪਹਿਲਾਂ ਉਹਨਾਂ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ 'ਚ ਉਹ ਕਿਸੇ ਨੇਤਾ ਦੀ ਤਰਾਂ ਆਪਣੇ ਮਾਤਾ ਜੀ ਲਈ ਪਿੰਡ 'ਚ ਪ੍ਰਚਾਰ ਕਰ ਰਹੇ ਸੀ ਅਤੇ ਪਿੰਡ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਗੱਲ ਕਰ ਰਹੇ ਸੀ। ਅੱਜ ਹਰ ਕੋਈ ਸਿੱਧੂ ਮੂਸੇ ਵਾਲਾ ਦੀ ਇੱਕ ਝਲਕ ਲਈ ਬੇਤਾਬ ਰਹਿੰਦਾ ਹੈ ਪਰ ਸਿਆਸੀ ਰੰਗ 'ਚ ਰੰਗਿਆ ਸਿੱਧੂ ਮੂਸੇ ਵਾਲਾ ਗਲੀ ਗਲੀ 'ਚ ਘੁੰਮ ਰਿਹਾ ਹੈ। ਦੇਖਣਾ ਹੋਵੇਗਾ ਸਿੱਧੂ ਮੂਸੇ ਵਾਲਾ ਦੁਆਰਾ ਆਪਣੇ ਮਾਤਾ ਜੀ ਦੇ ਹੱਕ 'ਚ ਕੀਤਾ ਇਹ ਪ੍ਰਚਾਰ ਰੰਗ ਲਿਆਉਂਦਾ ਹੈ ਜਾਂ ਨਹੀਂ।

You may also like