ਸਿੱਧੂ ਮੂਸੇ ਵਾਲਾ ਨੇ ਕਿਉਂ ਮੰਗੀ ਹੱਥ ਜੋੜ ਕੇ ਮਾਫੀ , ਦੇਖੋ ਵੀਡੀਓ

Written by  Aaseen Khan   |  December 18th 2018 05:10 PM  |  Updated: December 18th 2018 05:10 PM

ਸਿੱਧੂ ਮੂਸੇ ਵਾਲਾ ਨੇ ਕਿਉਂ ਮੰਗੀ ਹੱਥ ਜੋੜ ਕੇ ਮਾਫੀ , ਦੇਖੋ ਵੀਡੀਓ

ਸਿੱਧੂ ਮੂਸੇ ਵਾਲਾ ਨੇ ਕਿਉਂ ਮੰਗੀ ਹੱਥ ਜੋੜ ਕੇ ਮਾਫੀ , ਦੇਖੋ ਵੀਡੀਓ : ਗਾਇਕ ਅਤੇ ਗੀਤਕਾਰ ਸਿੱਧੂ ਮੂਸੇ ਵਾਲਾ ਸ਼ੋਸ਼ਲ ਮੀਡੀਆ ਸ਼ੈਨਸ਼ੇਸ਼ਨ ਬਣ ਚੁੱਕੇ ਹਨ। ਉਹਨਾਂ ਦੀਆਂ ਸਟੇਜ ਤੋਂ ਕਹੀਆਂ ਗੱਲਾਂ ਕਈ ਵਾਰ ਕਾਫੀ ਸੁਰਖੀਆਂ ਦਾ ਵਿਸ਼ਾ ਬਣ ਜਾਂਦੀਆਂ ਨੇ। ਸਿੱਧੂ ਮੂਸੇ ਵਾਲਾ ਅਕਸਰ ਹੀ ਆਪਣੇ ਕੰਪੀਟੇਟਰਜ਼ ਅਤੇ ਹੇਟਰਜ਼ ਨੂੰ ਆਪਣੇ ਅੰਦਾਜ਼ ਜਵਾਬ ਦਿੰਦੇ ਰਹਿੰਦੇ ਹਨ ਪਰ ਇਸ ਬਾਰ ਉਹਨਾਂ ਜਵਾਬ ਤਾਂ ਦਿੱਤਾ ਹੈ ਪਰ ਕੁੱਝ ਵੱਖਰੇ ਢੰਗ ਨਾਲ । ਸਿੱਧੂ ਮੂਸੇ ਵਾਲਾ ਦੇ ਲਾਈਵ ਸ਼ੋ ਦੀ ਇਹ ਵੀਡੀਓ ਉਹਨਾਂ ਦੇ ਕਿਸੇ ਫੈਨ ਪੇਜ ਨੇ ਅਪਲੋਡ ਕੀਤੀ ਹੈ ਜੋ ਕਿ ਇੰਸਟਾਗ੍ਰਾਮ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।

https://www.instagram.com/p/Brej2a4g0bZ/

ਇਸ ਵੀਡੀਓ 'ਚ ਉਹ ਮਾਫੀ ਮੰਗਦੇ ਸੁਣਾਈ ਦੇ ਰਹੇ ਹਨ। ਜੀ ਹਾਂ ਸਿੱਧੂ ਮੂਸੇ ਵਾਲਾ ਕਹਿ ਰਹੇ ਹਨ ਕਿ ਜੇਕਰ ਉਹ ਕਦੇ ਉੱਚੀ ਆਵਾਜ਼ 'ਚ ਬੋਲ ਜਾਂਦੇ ਹਨ ਤਾਂ ਕੁੱਝ ਲੋਕ ਉਸ ਨੂੰ ਹੰਕਾਰ ਦੱਸਣ ਲੱਗ ਜਾਂਦੇ ਨੇ ਜਿਸ ਲਈ ਉਹ ਹੱਥ ਜੋੜ ਕੇ ਮਾਫੀ ਮੰਗਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਵੈਸੇ ਹੀ ਸੁਰਾਂ ਤੋਂ ਬਾਹਰ ਰਹਿੰਦੇ ਨੇ ਜਿਸ ਦਿਨ ਵੀ ਸੁਰਾਂ 'ਚ ਵੜ੍ਹ ਗਏ ਤਾਂ ਹਨੇਰੀ ਲਿਆ ਦੇਣਗੇ।

Why did Sidhu Moose Wala apologize in live stage show ? Watch Video Why did Sidhu Moose Wala apologize in live stage show ? Watch Video

ਹੋਰ ਪੜ੍ਹੋ : ਮਾਣਕਾਂ ਦੇ ਮੁੰਡੇ ਜੱਸ ਮਾਣਕ ਦੇ ਬਚਪਨ ਦਾ ਵੀਡੀਓ ਆਇਆ ਸਾਹਮਣੇ , ਦੇਖਕੇ ਹੋ ਜਾਓਗੇ ਹੈਰਾਨ

ਇਸ ਵੀਡੀਓ 'ਚ ਸਿੱਧੂ ਮੂਸੇ ਵਾਲਾ ਨੇ ਉਹਨਾਂ ਲੋਕਾਂ ਨੂੰ ਸਾਫ ਜਵਾਬ ਦਿੱਤਾ ਹੈ ਜਿਹੜੇ ਉਹਨਾਂ ਦੀਆਂ ਕਹੀਆਂ ਗੱਲਾਂ ਨੂੰ ਲੋਕਾਂ ਅੱਗੇ ਵਧਾ ਚੜਾ ਕੇ ਪੇਸ਼ ਕਰਦੇ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਸਿੱਧੂ ਮੂਸੇ ਵਾਲਾ ਸਟੇਜਾਂ ਤੋਂ ਖਰੀਆਂ ਖਰੀਆਂ ਸੁਣਾ ਰਹੇ ਹਨ , ਉਹਨਾਂ ਕਈ ਵਾਰ ਆਪਣੇ ਅਜਿਹੇ ਅੰਦਾਜ਼ 'ਚ ਹੇਟਰਾਂ ਨੂੰ ਜਵਾਬ ਦਿੱਤਾ ਹੈ।

https://www.instagram.com/p/BqtuIVjglVF/

ਦੱਸ ਦਈਏ ਸਿੱਧੂ ਮੂਸੇ ਵਾਲਾ ਅੱਜ ਕੱਲ ਭਾਰਤ ਆਏ ਹੋਏ ਹਨ ਅਤੇ ਲਗਾਤਾਰ ਲਾਈਵ ਪ੍ਰੋਗਰਾਮਾਂ 'ਚ ਰੁੱਝੇ ਹੋਏ ਨੇ। ਘੱਟ ਸਮੇਂ 'ਚ ਖਾਸੀ ਪ੍ਰਸਿੱਧੀ ਹਾਸਿਲ ਕਰਨ ਵਾਲੇ ਸਿੱਧੂ ਮੂਸੇ ਵਾਲਾ ਜਲਦ ਐਕਟਿੰਗ ਕਰਦੇ ਵੀ ਨਜ਼ਰ ਆਉਣਗੇ। ਕੁੱਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਨੇ ਆਪਣੀ ਡੈਬਿਊ ਫਿਲਮ 'ਯੈੱਸ ਆਈ ਐਮ ਸਟੂਡੈਂਟ ਦਾ ਪੋਸਟਰ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network