ਸਿੱਧੂ ਮੂਸੇਵਾਲੇ ਦੀ ਪਰਿਵਾਰ ਤੇ ਦੋਸਤਾਂ ਨਾਲ ਪੁਰਣੀ ਵੀਡੀਓਜ਼ ਹੋ ਰਹੀਆਂ ਵਾਇਰਲ, ਵੇਖੋ ਵੀਡੀਓਜ਼

written by Pushp Raj | June 03, 2022

Sidhu Moose Wala old video: ਜਦੋਂ ਤੋਂ ਸਿੱਧੂ ਮੂਸੇਵਾਲਾ ਦੀ ਦਰਦਨਾਕ ਮੌਤ ਹੋਈ ਹੈ, ਪੂਰੀ ਕੌਮ ਸੋਗ ਵਿੱਚ ਹੈ। ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਅੰਤਰਰਾਸ਼ਟਰੀ ਸਿਤਾਰੇ ਹਰ ਕੋਈ ਸਿੱਧੂ ਦੇ ਪਰਿਵਾਰ ਲਈ ਰੱਬ ਅੱਗੇ ਅਰਦਾਸ ਕਰ ਰਿਹਾ ਹੈ।

ਪੰਜਾਬ ਦੇ ਮਾਨਸਾ ਵਿੱਚ 29 ਮਈ ਨੂੰ ਗਾਇਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਸ਼ਹੂਰ ਪੰਜਾਬੀ ਕਲਾਕਾਰ ਦੇ ਜੀਵਨ ਦੀਆਂ ਤਸਵੀਰਾਂ, ਵੀਡੀਓ ਅਤੇ ਹੋਰਨਾਂ ਯਾਦਗਾਰੀ ਚੀਜ਼ਾਂ ਨਾਲ ਫੈਨਜ਼ ਆਪਣੇ ਚਹੇਤੇ ਕਲਾਕਾਰ ਨੂੰ ਯਾਦ ਕਰ ਰਹੇ ਹਨ।

ਸਿੱਧੂ ਮੂਸੇ ਵਾਲਾ ਦੀ ਪਰਿਵਾਰ ਅਤੇ ਦੋਸਤਾਂ ਨਾਲ ਪੁਰਾਣੀ ਵੀਡੀਓਜ਼ ਹੁਣ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਨੇ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਹਨ। ਇੱਕ ਵੀਡੀਓ ਵਿੱਚ ਸਿੱਧੂ ਮੂਸੇ ਵਾਲਾ ਯੂਨੀਵਰਸਿਟੀ ਤੋਂ ਆਪਣੇ ਦੋਸਤਾਂ ਨਾਲ ਰਿਹਰਸਲ ਕਰਦਾ ਨਜ਼ਰ ਆ ਰਿਹਾ ਹੈ।

ਇੱਕ ਹੋਰ ਵੀਡੀਓ ਵਿੱਚ, ਸਿੱਧੂ ਮੂਸੇ ਵਾਲਾ ਆਪਣੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਦੇ ਨਾਲ ਇੱਕ ਜਸ਼ਨ ਵਿੱਚ ਪੰਜਾਬੀ ਗੀਤਾਂ 'ਤੇ ਨੱਚਦੇ ਦੇਖਿਆ ਜਾ ਸਕਦਾ ਹੈ।

ਪਰਿਵਾਰ ਸਮੇਤ ਸਿੱਧੂ ਮੂਸੇਵਾਲੇ ਦੀਆਂ ਵੀਡੀਓ ਨੇ ਸਭ ਨੂੰ ਭਾਵੁਕ ਕਰ ਦਿੱਤਾ ਹੈ। ਵੀਡੀਓ ਵਿੱਚ ਇੱਕ ਕੈਪਸ਼ਨ ਵੀ ਸ਼ਾਮਲ ਹੈ, ਜਿਸ ਵਿੱਚ ਲਿਖਿਆ ਹੈ, "ਉਹ ਵਿਅਕਤੀ ਚਲਾ ਗਿਆ ਜਿਸ ਨਾਲ ਅਸੀਂ ਖਾਣਾ ਖਾਧਾ ਹੈ। ਇਹ ਘਾਟਾ ਹਮੇਸ਼ਾ ਬਣਿਆ ਰਹਿੰਦਾ ਹੈ। ਮਿਸ ਯੂ ਸਿੱਧੂ ਭਰਾ"

ਹੋਰ ਪੜ੍ਹੋ: ਸਿੱਧੂ ਮੂਸੇਵਾਲੇ ਨੇ ਜਦੋਂ ਬੂਟ ਪਾਲਿਸ਼ ਵਾਲੇ ਕੋਲ ਪਹੁੰਚ ਪੇਸ਼ ਕੀਤੀ ਸੀ ਬਜ਼ੁਰਗਾਂ ਦੇ ਸਨਮਾਨ ਦੀ ਮਿਸਾਲ, ਵੇਖੋ ਵੀਡੀਓ

ਸਿੱਧੂ ਮੂਸੇ ਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਦੇ ਮੁਤਾਬਕ, ਗਾਇਕ ਦਾ ਭੋਗ ਤੇ ਅੰਤਿਮ ਅਰਦਾਸ 8 ਜੂਨ ਨੂੰ ਹੋਵੇਗਾ। ਇਸ ਐਲਾਨ ਨਾਮੇ ਤੋਂ ਬਾਅਦ ਕਿਹਾ ਗਿਆ ਕਿ ਜੇਕਰ ਕਿਸੇ ਕਲਾਕਾਰ ਜਿਸ ਨਾਲ ਸਿੱਧੂ ਨੇ ਸਹਿਯੋਗ ਕੀਤਾ ਹੈ, ਦਾ ਸਿੱਧੂ ਮੂਸੇ ਵਾਲਾ ਦਾ ਅਧੂਰਾ ਕੰਮ ਹੈ, ਤਾਂ ਉਸ ਨੂੰ ਲੀਕ ਜਾਂ ਰਿਲੀਜ਼ ਨਾ ਕੀਤਾ ਜਾਵੇ। ਅੰਤਿਮ ਭੋਗ ਉਪਰੰਤ ਸਾਰਾ ਡਾਟਾ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਸੌਂਪਿਆ ਜਾਵੇ। ਜੇਕਰ ਕੰਮ ਦਾ ਕੋਈ ਹਿੱਸਾ ਲੀਕ ਹੋਇਆ ਤਾਂ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

You may also like