ਸਿੱਧੂ ਮੂਸੇ ਵਾਲਾ ਦੇ ਮੂਹੋਂ ਸੁਣੋ ਗੁਰਦਾਸ ਮਾਨ ਦਾ 'ਛੱਲਾ', ਵੀਡੀਓ ਹੋਇਆ ਵਾਇਰਲ

written by Aaseen Khan | January 30, 2019

ਸਿੱਧੂ ਮੂਸੇ ਵਾਲਾ ਦੇ ਮੂਹੋਂ ਸੁਣੋ ਗੁਰਦਾਸ ਮਾਨ ਦਾ 'ਛੱਲਾ' : ਸਿੱਧੂ ਮੂਸੇ ਵਾਲਾ ਸ਼ੋਸ਼ਲ ਮੀਡੀਆ ਸ਼ੈਂਸ਼ਨ ਬਣ ਚੁੱਕਿਆ ਹੈ। ਸਿੱਧੂ ਮੂਸੇ ਵਾਲਾ ਦਾ ਕੋਈ ਵੀ ਵੀਡੀਓ ਜਦੋਂ ਵੀ ਸ਼ੋਸ਼ਲ ਮੀਡੀਆ 'ਤੇ ਆਉਂਦਾ ਹੈ ਕੁਝ ਹੀ ਸਮੇਂ 'ਚ ਵਾਇਰਲ ਹੋ ਜਾਂਦਾ ਹੈ। ਉਹਨਾਂ ਦਾ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਸਿੱਧੂ ਮੂਸੇ ਵਾਲਾ ਗੁਰਦਾਸ ਮਾਨ ਦਾ ਫੇਮਸ ਗਾਣਾ ਛੱਲਾ ਉਹਨਾਂ ਦੇ ਅੰਦਾਜ਼ 'ਚ ਹੀ ਗਾਉਂਦੇ ਨਜ਼ਰ ਆ ਰਹੇ ਹਨ।


ਹੋਰ ਵੇਖੋ : ਜੈਸਮੀਨ ‘ਤੇ ਗੈਰੀ ਨੇ ਮੁੜ ਕੀਤੀ ਸਟੇਜ ਸ਼ੇਅਰ , ਪਾਇਆ ਇਕੱਠੇ ਭੰਗੜਾ , ਦੇਖੋ ਵੀਡੀਓ

ਵੀਡੀਓ ਸਿੱਧੂ ਮੂਸੇ ਵਾਲਾ ਦੇ ਫੈਨ ਪੇਜਜ਼ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਗੁਰਦਾਸ ਮਾਨ ਸਾਹਿਬ ਦਾ ਇਹ ਛੱਲਾ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਹੀ ਵੱਖਰੀ ਪਹਿਚਾਣ ਰੱਖਦਾ ਹੈ। ਹਰ ਕਿਸੇ ਗਾਇਕ ਦਾ ਸੁਪਨਾ ਹੁੰਦਾ ਹੈ ਛੱਲਾ ਗੀਤ ਗਾਉਣ ਦਾ। 'ਤੇ ਹੁਣ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਸਿੱਧੂ ਮੂਸੇ ਵਾਲਾ ਨੇ ਛੱਲਾ ਗੀਤ ਗਾ ਕੇ ਆਪਣੇ ਗਾਇਕੀ ਦਾ ਹੁਨਰ ਪੇਸ਼ ਕੀਤਾ ਹੈ। ਵੀਡੀਓ 'ਚ ਸਿੱਧੂ ਕਿਸੇ ਸਟੂਡਿਓ 'ਚ ਬੈਠ ਕੇ ਛੱਲਾ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ।

 

View this post on Instagram

 

G.O.A.T

A post shared by Sidhu Moosewala (ਮੂਸੇ ਆਲਾ) (@sidhu_moosewala) on


ਸਿੱਧੂ ਮੂਸੇ ਵਾਲਾ ਹਾਲ 'ਚ ਇੱਕ ਨਹੀਂ ਬਲਕਿ ਦੋ ਦੋ ਸੁਪਰ ਹਿੱਟ ਗਾਣੇ ਦਰਸ਼ਕਾਂ ਅੱਗੇ ਪੇਸ਼ ਕਰਕੇ ਹਟੇ ਹਨ। ਪਹਿਲਾ ਗਾਣਾ ਉਹਨਾਂ ਦਾ ਸੈਡ ਸਾਂਗ ਹੈ ਜਿਸ ਦਾ ਨਾਮ 'ਆਈ ਐਮ ਬੈਟਰ ਨਾਉ' ਹੈ ਜਿਸ ਦਾ ਵੀਡੀਓ ਵੀ ਰਿਲੀਜ਼ ਕੀਤੀ ਗਿਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਖਾਸਾ ਪਿਆਰ ਮਿਲਿਆ ਹੈ। ਦੂਸਰਾ ਗੀਤ ਹੈ ਆਊਟਲਾਅ ਜਿਸ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ।

You may also like