'ਸਿਕੰਦਰ 2' 'ਚ ਸਿੱਧੂ ਮੂਸੇ ਵਾਲਾ ਦਾ 'ਹਥਿਆਰ' ਗੀਤ ਹੋਵੇਗਾ ਇਸ ਤਰੀਕ ਨੂੰ ਰਿਲੀਜ਼

written by Aaseen Khan | July 10, 2019

2 ਅਗਸਤ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਸਿਕੰਦਰ 2 ਜਿਸ 'ਚ ਕਰਤਾਰ ਚੀਮਾ ਅਤੇ ਗੁਰੀ ਮੁੱਖ ਭੂਮਿਕਾ 'ਚ ਹਨ। ਫ਼ਿਲਮ ਦਾ ਪਹਿਲਾ ਗੀਤ ਜੱਸ ਮਾਣਕ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਹੁਣ ਫ਼ਿਲਮ ਦਾ ਅਗਲਾ ਗੀਤ ਗਾਇਕ ਸਿੱਧੂ ਮੂਸੇ ਵਾਲਾ ਦੀ ਅਵਾਜ਼ 'ਚ 11 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦਾ ਨਾਮ ਹੈ 'ਹਥਿਆਰ'।

 
View this post on Instagram
 

Lao Ji 2nd song sidhu da.. ready riho kal lai.... #Hathyar MOVIE 2 August nu ... @sidhu_moosewala @officialguri_

A post shared by Kartar Cheema (@kartarcheema1) on

ਫ਼ਿਲਮ ਦੇ ਟਰੇਲਰ 'ਚ ਵੀ ਸਿੱਧੂ ਮੂਸੇ ਵਾਲਾ ਦੇ ਇਸ ਗੀਤ ਨੂੰ ਸੁਣਿਆ ਜਾ ਰਿਹਾ ਹੈ ਜਿਸ ਨਾਲ ਦਰਸ਼ਕਾਂ ਦਾ ਉਤਸ਼ਾਹ ਹੋਰ ਵੀ ਵਧਿਆ ਸੀ। ਉਸ ਤੋਂ ਬਾਅਦ ਤੋਂ ਹੀ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਗੀਤ ਦੇ ਬੋਲ ਸਿੱਧੂ ਮੂਸੇ ਵਾਲਾ ਦੇ ਹਨ ਅਤੇ ਸੰਗੀਤ ਦ ਕਿੱਡ ਨੇ ਤਿਆਰ ਕੀਤਾ ਹੈ। ਫ਼ਿਲਮ ਦੀ ਗੱਲ ਕਰੀਏ ਤਾਂ ਫ਼ਿਲਮ ‘ਚ ਪੰਜਾਬ ਦੇ ਕਾਲਜਾਂ ਚ ਹੁੰਦੇ ਗੈਂਗਸਟਰਵਾਦ ਦੀ ਝਲਕ ਦੇਖਣ ਨੂੰ ਮਿਲਣ ਵਾਲੀ ਹੈ ਅਤੇ ਇਸ ‘ਚ ਪੰਜਾਬ ਦੀ ਰਾਜਨੀਤੀ ਦੇ ਦਖਲ ਨੂੰ ਵੀ ਪੇਸ਼ ਕੀਤਾ ਜਾਵੇਗਾ। ਹੋਰ ਵੇਖੋ : ਇੱਕੋ ਦਿਨ ਰਿਲੀਜ਼ ਹੋਏ ਦੋਨੋਂ ਭੈਣਾਂ ਦੀਆਂ ਫ਼ਿਲਮਾਂ ਦੇ ਗੀਤ, ਤੁਹਾਨੂੰ ਕਿਹੜਾ ਗਾਣਾ ਆਇਆ ਪਸੰਦ ?
 
View this post on Instagram
 

Hanji Dekh Lia Sab Ne Trailer ?? 2 Tareek Yaad Rakhyoo,,, milde aa CinemaGhara Ch.... #Sikander2

A post shared by Kartar Cheema (@kartarcheema1) on

ਫ਼ਿਲਮ ‘ਚ ਗੁਰੀ ਅਤੇ ਕਰਤਾਰ ਚੀਮਾ ਤੋਂ ਇਲਾਵਾ ਸਾਵਨ ਰੂਪੋਵਾਲੀ, ਨਿਕੀਤ ਢਿੱਲੋਂ, ਰਾਹੁਲ ਜੰਗਰਾਲ, ਵਿਕਟਰ ਜੌਨ, ਸੰਜੀਵ ਅੱਤਰੀ, ਨਵਦੀਪ ਕਲੇਰ ਵਰਗੇ ਕਈ ਨਾਮੀ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ।ਮਾਨਵ ਸ਼ਾਹ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ ਅਤੇ ਧੀਰਜ ਰਤਨ ਦੀ ਕਹਾਣੀ ਹੈ। ਇਸ ਫ਼ਿਲਮ ‘ਚ ਸਿੱਧੂ ਮੂਸੇ ਵਾਲਾ, ਗੁਰੀ ਅਤੇ ਜੱਸ ਮਾਣਕ ਵਰਗੇ ਗਾਇਕਾਂ ਦੇ ਗੀਤ ਸੁਣਨ ਨੂੰ ਮਿਲਣ ਵਾਲੇ ਹਨ।

0 Comments
0

You may also like