ਸਿੱਧੂ ਮੂਸੇ ਵਾਲੇ ਦੇ ਇੱਕ ਹੋਰ ਗਾਣੇ ਦਾ ਟੀਜ਼ਰ ਆਇਆ ਸਾਹਮਣੇ, ਇਸ ਦਿਨ ਹੋਵੇਗਾ ਰਿਲੀਜ਼, ਦੇਖੋ ਵੀਡੀਓ

Written by  Aaseen Khan   |  March 01st 2019 12:54 PM  |  Updated: March 01st 2019 12:54 PM

ਸਿੱਧੂ ਮੂਸੇ ਵਾਲੇ ਦੇ ਇੱਕ ਹੋਰ ਗਾਣੇ ਦਾ ਟੀਜ਼ਰ ਆਇਆ ਸਾਹਮਣੇ, ਇਸ ਦਿਨ ਹੋਵੇਗਾ ਰਿਲੀਜ਼, ਦੇਖੋ ਵੀਡੀਓ

ਸਿੱਧੂ ਮੂਸੇ ਵਾਲੇ ਦੇ ਇੱਕ ਹੋਰ ਗਾਣੇ ਦਾ ਟੀਜ਼ਰ ਆਇਆ ਸਾਹਮਣੇ, ਇਸ ਦਿਨ ਹੋਵੇਗਾ ਰਿਲੀਜ਼, ਦੇਖੋ ਵੀਡੀਓ : ਸਿੱਧੂ ਮੂਸੇ ਵਾਲਾ ਜਿਹੜੇ ਲਗਾਤਾਰ ਹਿੱਟ ਗਾਣੇ ਦੇ ਰਹੇ ਹਨ, ਤੇ ਹੁਣ ਇੱਕ ਹੋਰ ਗਾਣੇ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਦਾ ਨਾਮ ਹੈ 'ਕੱਟ ਆਫ'। ਗਾਣੇ ਦਾ ਪੋਸਟਰ ਵੀ ਸਾਹਮਣੇ ਆਇਆ ਹੈ। ਸਿੱਧੂ ਮੂਸੇ ਵਾਲੇ ਦੇ ਇਸ ਗੀਤ ਦੇ ਟੀਜ਼ਰ ਤੋਂ ਤਾਂ ਜਾਪਦਾ ਹੈ ਕਿ ਉਹਨਾਂ ਦਾ ਇਹ ਗੀਤ ਸੈਡ ਸੌਂਗ ਹੋਣ ਵਾਲਾ ਹੈ। ਇਸ ਗੀਤ ਦੇ ਬੋਲ ਤੇ ਆਵਾਜ਼ ਸਿੱਧੂ ਮੂਸੇ ਵਾਲੇ ਨੇ ਦਿੱਤੀ ਹੈ। ਗਾਣੇ ਦਾ ਮਿਊਜ਼ਿਕ ਗੇਮ ਚੇਂਜਰਜ਼ ਵੱਲੋਂ ਦਿੱਤਾ ਗਿਆ ਹੈ ਅਤੇ ਵੀਡੀਓ ਟ੍ਰੂ ਰੂਟਜ਼ ਵੱਲੋਂ ਬਣਾਇਆ ਗਿਆ ਹੈ।

ਹੁਣ ਗਾਣਾ ਕਿਹੋ ਜਿਹਾ ਅਤੇ ਸਿੱਧੂ ਮੂਸੇ ਵਾਲਾ ਗੀਤ 'ਚ ਕੀ ਨਵਾਂ ਲੈ ਕੇ ਆ ਰਹੇ ਹਨ ਇਹ ਪਤਾ ਲੱਗੇਗਾ 6 ਮਾਰਚ ਨੂੰ ਕਿਉਂਕਿ ਕੱਟ ਆਫ ਗੀਤ 6 ਮਾਰਚ ਨੂੰ ਪਲੈਨੇਟ ਰਿਕਾਰਡਜ਼ ਦੇ ਯੂ ਟਿਊਬ ਚੈਨਲ 'ਤੇ ਰਿਲੀਜ਼ ਹੋ ਰਿਹਾ ਹੈ। ਸਿੱਧੂ ਮੂਸੇ ਵਾਲਾ ਦਾ ਹਾਲ ਹੀ 'ਚ ਲੈਜੇਂਡ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਗਾਣੇ ਨੂੰ ਯੂ ਟਿਊਬ 'ਤੇ 30 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ।

ਹੋਰ ਵੇਖੋ : ਸਾਨੂੰ ਪਤਾ ਅਸੀਂ ਕੈਨੇਡਾ ਕਿੰਨ੍ਹੇ ਧੱਕੇ ਖਾਦੇ ਨੇ , ਜੋ ਦਿਲ ਨੂੰ ਪਸੰਦ ਹੋਵੇਗਾ ਉਹ ਹੀ ਕਰਾਂਗੇ - ਸਿੱਧੂ ਮੂਸੇ ਵਾਲਾ , ਦੇਖੋ ਵੀਡੀਓ

ਦੱਸ ਦਈਏ ਸਿੱਧੂ ਮੂਸੇ ਵਾਲਾ ਇਸ ਤੋਂ ਪਹਿਲਾਂ ਵੀ ਕਈ ਹਿੱਟ ਸੈਡ ਸੌਂਗ ਰਿਲੀਜ਼ ਕਰ ਚੁੱਕੇ ਹਨ। ਜਿੰਨ੍ਹਾਂ 'ਚ ਇਸੇ ਸਾਲ ਆਇਆ ਗੀਤ ਆਈ ਐਮ ਬੈਟਰ ਨਾਓ, ਡਾਰਕ ਲਵ, ਜਾਨ ਵਰਗੇ ਗੀਤ ਸ਼ਾਮਿਲ ਹਨ। ਦੇਖਣਾ ਹੋਵੇਗਾ ਸਿੱਧੂ ਮੂਸੇ ਵਾਲੇ ਦੇ ਇਸ ਗੀਤ ਨੂੰ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network