ਗਾਇਕ ਸਿੱਧੂ ਮੂਸੇਵਾਲਾ ਨੂੰ ਆਖ਼ਰੀ ਅਲਵਿਦਾ ਕਹਿਣ ਲਈ ਉਮੜਿਆ ਜਨ ਸੈਲਾਬ, ਹਰ ਅੱਖ ਹੋਈ ਨਮ, ਵੇਖੋ ਤਸਵੀਰਾਂ

written by Pushp Raj | June 08, 2022

ਅੱਜ ਮਾਨਸਾ ਵਿਖੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‌ਦੀ ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਲੋਕ ਪਹੁੰਚੇ। ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਦੀਆਂ ਅੱਖਾਂ ਨਮ ਨਜ਼ਰ ਆਈਆਂ। ਗਾਇਕ ਸਿੱਧੂ ਮੂਸੇਵਾਲਾ ਨੂੰ ਆਖ਼ਰੀ ਅਲਵਿਦਾ ਕਹਿਣ ਲਈ ਜਨ ਸੈਲਾਬ ਉਮੜਿਆ, ਆਪਣੇ ਚਹੇਤੇ ਗਾਇਕ ਨੂੰ ਆਖ਼ਰੀ ਅਲਵਿਦਾ ਕਹਿੰਦੇ ਹੋਏ ਹਰ ਕਿਸੇ ਦੀ ਅੱਖਾਂ ਨਮ ਸਨ।


ਦੱਸ ਦਈਏ ਕਿ ਮਾਨਸਾ ਦੀ ਅਨਾਜ ਮੰਡੀ ’ਚ ਭਾਰੀ ਇੱਕਠ ਦੇਖਣ ਨੂੰ ਮਿਲਿਆ। ਦੂਰ-ਦੂਰ ਤੋਂ ਲੋਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਪਹੁੰਚ ਰਹੇ ਸਨ। ਇਨ੍ਹਾਂ ਤੋਂ ਇਲਾਵਾ ਕਈ ਕਲਾਕਾਰ ਅਤੇ ਕਈ ਸਿਆਸੀ ਆਗੂ ਤੇ ਸਿੱਧੂ ਮੂਸੇਵਾਲਾ ਦੇ ਫੈਨਜ਼ ਵੀ ਅੰਤਿਮ ਅਰਦਾਸ ’ਚ ਪਹੁੰਚੇ ਹਨ। ਇਸ ਦੌਰਾਨ ਹਰ ਕਿਸੇ ਦੀਆਂ ਅੱਖਾਂ 'ਚ ਆਪਣੇ ਚਹੇਤੇ ਗਾਇਕ ਨੂੰ ਆਖ਼ਰੀ ਅਲਵਿਦਾ ਕਹਿਣ ਦੌਰਾਨ ਅੱਖਾਂ 'ਚ ਹੁੰਝੂ ਨਜ਼ਰ ਆਏ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਪਾਇਆ ਗਿਆ। ਦੱਸ ਦਈਏ ਕਿ ਮਾਨਸਾ ਦੀ ਅਨਾਜ ਮੰਡੀ ਵਿਖੇ ਲੋਕਾਂ ਦਾ ਵੱਡਾ ਇੱਕਠ ਦੇਖਣ ਨੂੰ ਮਿਲ ਰਿਹਾ ਹੈ। ਮੂਸੇਵਾਲਾ ਦੇ ਅੰਤਿਮ ਅਰਦਾਸ ਮੌਕੇ ਹਰ ਇੱਕ ਅੱਖ ਨਮ ਨਜ਼ਰ ਆਈ।


ਦੂਜੇ ਪਾਸੇ ਮਾਨਸਾ ਵਿਖੇ ਨੌਜਵਾਨਾਂ ਵੱਲੋਂ ਵੱਖ ਵੱਖ ਤਰ੍ਹਾਂ ਦਾ ਲੰਗਰ ਲਗਾਇਆ ਗਿਆ ਹੈ। ਮੂਸੇਵਾਲਾ ਦੇ ਪਰਿਵਾਰ ਵੱਲੋਂ ਸਾਰਿਆਂ ਨੂੰ ਦਸਤਾਰ ਬੰਨ ਕੇ ਆਉਣ ਦੀ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਨੌਜਵਾਨਾਂ ਵੱਲੋਂ ਦਸਤਾਰ ਅਤੇ ਪੌਂਦਿਆਂ ਦਾ ਲੰਗਰ ਲਗਾਇਆ ਗਿਆ ਹੈ।

ਆਪਣੇ ਦੁੱਖ ਦੀ ਇਸ ਔਖੀ ਘੜੀ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਨੌਜਵਾਨਾਂ ਨੂੰ ਖ਼ਾਸ ਅਪੀਲ ਕਰਦੇ ਨਜ਼ਰ ਆਏ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦਸਤਾਰਾਂ ਸਜਾਉਣ ਤੇ ਨਸ਼ਿਆਂ ਤੋਂ ਦੂਰ ਰਹਿਣ। ਕਿਉਂਕਿ ਇਹੀ ਉਨ੍ਹਾਂ ਦੇ ਪੁੱਤ ਦਾ ਸੁਨੇਹਾ ਸੀ।

ਇਸ ਦੇ ਨਾਲ ਹੀ ਸਮਾਜ ਭਲਾਈ ਦਾ ਸੰਦੇਸ਼ ਦਿੰਦੇ ਹੋਏ ਸਿੱਧੂ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸ਼ੁੱਭਦੀਪ ਹਮੇਸ਼ਾ ਹੀ ਆਪਣੇ ਮਾਪਿਆਂ ਦੇ ਨਾਲ-ਨਾਲ ਵੱਡੇ ਬਜ਼ੁਰਗਾਂ ਦਾ ਸਨਮਾਨ ਕਰਦਾ ਸੀ ਤੇ ਨਿੱਕੇ ਬੱਚਿਆਂ ਨੂੰ ਪਿਆਰ ਕਰਦਾ ਸੀ।

ਇਸ ਮੌਕੇ ਮਰਹੂਮ ਗਾਇਕ ਦੀ ਮਾਂ ਨੇ ਕਿਹਾ ਕਿ ਐਨੇ ਵੱਡੇ ਇਕੱਠ ਨੇ ਉਨ੍ਹਾਂ ਦੇ ਦੁੱਖ ਨੂੰ ਘਟਾ ਦਿੱਤਾ ਹੈ ਤੇ ਦੂਰੋਂ ਦੂਰੋਂ ਆਏ ਲੋਕਾਂ ਦਾ ਉਨ੍ਹਾਂ ਪੁੱਤ ਪ੍ਰਤੀ ਪਿਆਰ ਤੇ ਸਨਮਾਨ ਉਹ ਕਦੇ ਨਹੀਂ ਭੁੱਲਣਗੇ। ਉਨ੍ਹਾਂ ਨੇ ਹਰ ਨੌਜਵਾਨ ਰੁੱਖ ਲਗਾਉਣ ਦਾ ਸੱਦਾ ਦਿੱਤਾ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁੱਤਰ ਦੀ ਅੰਤਿਮ ਅਰਦਾਸ 'ਤੇ ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ, ਕਿਹਾ ਦਸਤਾਰਾਂ ਸਜਾਓ ਤੇ ਨਸ਼ਿਆਂ ਤੋਂ ਦੂਰ ਰਹੋ

ਦੱਸ ਦੇਈਏ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਦੇ ਦੋਸਤ ਵੀ ਉਨ੍ਹਾਂ ਦੀ ਗੱਡੀ 'ਚ ਸਵਾਰ ਸਨ, ਜੋ ਹਮਲੇ 'ਚ ਜ਼ਖਮੀ ਹੋ ਗਏ। ਹਮਲਾਵਰਾਂ ਨੇ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

You may also like