
Instagram Reels on Song 295: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਭਾਵੇਂ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ, ਪਰ ਸੰਗੀਤ ਦੀ ਦੁਨੀਆ ਵਿੱਚ ਉਹ ਅਜੇ ਵੀ ਜਿਉਂਦੇ ਹਨ। ਗਾਇਕ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਆਖਰੀ ਗੀਤ 295 ਨੂੰ ਉਨ੍ਹਾਂ ਦੀ ਮੌਤ ਨਾਲ ਸਬੰਧਤ ਦੱਸਿਆ ਜਾ ਰਿਹਾ ਸੀ। ਹੁਣ ਇਸ ਸਿੱਧੂ ਦੇ ਇਸ ਗੀਤ ਨੇ ਇੱਕ ਨਵਾਂ ਰਿਕਾਰਡ ਬਣਾ ਲਿਆ ਹੈ।
ਸਿੱਧੂ ਮੂਸੇਵਾਲਾ ਦੇ ਗੀਤ '295' 'ਤੇ ਬਣਿਆਂ 14 ਲੱਖ ਇੰਸਟਾ ਰੀਲਸ
ਸਿੱਧੂ ਮੂਸੇਵਾਲਾ ਦੇ ਗੀਤ '295' ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਿੱਧੂ ਦੇ ਫੈਨਜ਼ ਨੇ ਆਪਣੇ ਚਹੇਤੇ ਗਾਇਕ 'ਤੇ ਭਰਪੂਰ ਪਿਆਰ ਬਰਸਾਉਂਦੇ ਹੋਏ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਤੇ ਇਸ ਉੱਤੇ ਹੁਣ ਤੱਕ ਲਗਭਗ 14 ਲੱਖ ਤੋਂ ਵੱਧ ਇੰਸਟਾਗ੍ਰਾਮ ਰੀਲਸ ਬਣਾਈਆਂ ਗਈਆਂ ਹਨ। ਇਹ ਇੰਸਟਾਗ੍ਰਾਮ 'ਤੇ ਹੁਣ ਤੱਕ ਦਾ ਸਭ ਤੋਂ ਟੌਪ ਗੀਤ ਹੈ ਜਿਸ 'ਤੇ 1 ਮਹੀਨੇ ਵਿੱਚ 14 ਲੱਖ ਤੋਂ ਵੱਧ ਰੀਲਸ ਬਣਾਇਆ ਗਈਆਂ ਹਨ।

ਗੀਤ '295' ਨੂੰ Billboard Global 200 Chart 'ਚ ਮਿਲੀ ਥਾਂ
ਸਿੱਧੂ ਮੂਸੇਵਾਲਾ ਦੇ ਗੀਤ '295' ਨੇ 'ਬਿਲਬੋਰਡ ਗਲੋਬਲ 200 ਚਾਰਟ' (Billboard Global 200 Chart) ਵਿੱਚ ਥਾਂ ਬਣਾ ਲਈ ਹੈ। ਸਿੱਧੂ ਦੇ ਗੀਤ '295' ਨੇ ਬੀਤੇ ਹਫਤੇ 'ਬਿਲਬੋਰਡ ਗਲੋਬਲ 200 ਚਾਰਟ' ਵਿੱਚ ਅਚਾਨਕ ਐਂਟਰੀ ਕੀਤੀ ਅਤੇ ਹਫਤੇ ਦੇ ਅੰਤ ਤੱਕ 154ਵੇਂ ਸਥਾਨ 'ਤੇ ਪਹੁੰਚ ਗਿਆ। ਇਸ ਸੂਚੀ ਵਿੱਚ ਗਾਇਕਾ ਕੇਟ ਬੁਸ਼ ਦਾ 'ਰਨਿੰਗ ਅੱਪ ਦਿ ਹਿੱਲ' ਸਭ ਤੋਂ ਉੱਪਰ ਹੈ ਅਤੇ ਇਸ ਵਿੱਚ ਹੈਰੀ ਸਟਾਈਲਜ਼, ਬੈਡ ਬੰਨੀ, ਲਿਜ਼ੋ, ਕੈਮਿਲਾ ਕੈਬੇਲੋ, ਐਡ ਸ਼ੀਰਨ ਅਤੇ ਜਸਟਿਨ ਬੀਬਰ ਦੇ ਮਸ਼ਹੂਰ ਗੀਤ ਵੀ ਸ਼ਾਮਲ ਹਨ।

'295' ਗੀਤ ਨੂੰ ਯੂਟਿਊਬ 'ਤੇ 20 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ
ਸਿੱਧੂ ਨੇ '295' ਗੀਤ ਯੂਟਿਊਬ ਤੇ ਹੋਰਨਾਂ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮ 'ਯੂਟਿਊਬ ਮਿਊਜ਼ਿਕ' 'ਤੇ ਵੀ ਧਮਾਲ ਮਚਾ ਰਿਹਾ ਹੈ। '295' ਗੀਤ ਨੂੰ ਯੂ-ਟਿਊਬ 'ਤੇ ਕਰੀਬ 20 ਕਰੋੜ ਲੋਕ ਦੇਖ ਚੁੱਕੇ ਹਨ। ਇਹ ਟਰੈਕ 'ਟੌਪ 100 ਮਿਊਜ਼ਿਕ ਵੀਡੀਓਜ਼ ਗਲੋਬਲ ਚਾਰਟ' 'ਤੇ ਤੀਜੇ ਨੰਬਰ 'ਤੇ ਹੈ।
ਗੀਤ '295' ਨਾਲ ਸਿੱਧੂ ਮੂਸੇਵਾਲਾ ਦੀ ਮੌਤ ਦਾ ਕੁਨੈਕਸ਼ਨ
ਬੀਤੇ ਮਹੀਨੇ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ , ਜਿਸ ਕਾਰਨ ਗਾਇਕ ਦੀ ਮੌਤ ਹੋ ਗਈ। ਇਹ ਗੀਤ ਸਿੱਧੂ ਮੂਸੇਵਾਲਾ ਦੇ ਆਖ਼ਰੀਲੇ ਦੋ ਗੀਤਾਂ ਚੋਂ ਇੱਕ ਹੈ ਜਿਸ ਨੂੰ ਕਿ ਉਸ ਨੇ ਮਈ ਮਹੀਨੇ ਵਿੱਚ ਹੀ ਰਿਲੀਜ਼ ਕੀਤਾ।

ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਆਪਣੀ ਮੌਤ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਤੇ ਉਸ ਨੇ ਆਪਣੇ ਗੀਤ ਦਿ ਲਾਸਟ ਰਾਈਡ ਤੇ ਗੀਤ '295' ਨਾਲ ਆਪਣੀ ਮੌਤ ਦੀ ਭੱਵਿਖਬਾਣੀ ਕਰ ਦਿੱਤੀ ਸੀ। ਗਾਇਕ ਦੀ ਮੌਤ ਕਾਰਨ ਉਨ੍ਹਾਂ ਦੇ ਕਈ ਸਾਥੀ ਕਲਾਕਾਰ ਤੇ ਫੈਨਜ਼ ਡੂੰਘੇ ਗਮ 'ਚ ਹਨ। ਫੈਨਜ਼ ਅਜੇ ਵੀ ਗੀਤਾਂ ਰਾਹੀਂ ਆਪਣੇ ਚਹੇਤੇ ਗਾਇਕ ਨੂੰ ਯਾਦ ਕਰਦੇ ਹਨ।