ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੇ ਕਿੰਨਰ ਸਮਾਜ ਦੇ ਲੋਕ, ਵੀਡੀਓ ਹੋ ਰਿਹਾ ਵਾਇਰਲ

written by Shaminder | October 12, 2022 10:22am

ਸਿੱਧੂ ਮੂਸੇਵਾਲਾ (Sidhu Moose Wala) ਦੇ ਮਾਪਿਆਂ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਬਲਕੌਰ ਸਿੱਧੂ ਤੇ ਉਨ੍ਹਾਂ ਦੀ ਪਤਨੀ ਕਿੰਨਰ ਸਮਾਜ (Kinnar) ਦੇ ਇੱਕ ਪ੍ਰਤੀਨਿਧੀ ਦੇ ਨਾਲ ਨਜ਼ਰ ਆ ਰਹੇ ਹਨ । ਕਿੰਨਰ ਸਮਾਜ ਦੇ ਇਸ ਨੁੰਮਾਇਦੇ ਨੇ ਜਿੱਥੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਹਮਦਰਦੀ ਜਤਾਈ ਹੈ ।

Sidhu Moosewala with father Image Source: Twitter

ਹੋਰ ਪੜ੍ਹੋ : ਗੁਰਚਰਨ ਪੋਹਲੀ ਨੇ ਦਿੱਤੇ ਸਨ ਕਈ ਹਿੱਟ ਗੀਤ, ਬਾਲੀਵੁੱਡ ਫ਼ਿਲਮਾਂ ‘ਚ ਵੀ ਕੀਤਾ ਸੀ ਕੰਮ, ਜਾਣੋ ਗੁਰਚਰਨ ਪੋਹਲੀ ਦੇ ਕਰੀਅਰ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ

ਉੱਥੇ ਹੀ ਆਪਣਾ ਆਸ਼ੀਰਵਾਦ ਦਿੱਤਾ ਹੈ ਕਿ ਇਨ੍ਹਾਂ ਦੀਆਂ ਗੁਆਚੀਆਂ ਖੁਸ਼ੀਆਂ ਪ੍ਰਮਾਤਮਾ ਉਨ੍ਹਾਂ ਨੂੰ ਮੁੜ ਤੋਂ ਦੇਵੇ ।ਇਹ ਵੀਡੀਓ ਮੋਹਾਲੀ ਦਾ ਦੱਸਿਆ ਜਾ ਰਿਹਾ ਹੈ । ਜਿੱਥੇ ਸਿੱਧੂ ਮੂਸੇਵਾਲਾ ਦੇ ਮਾਪੇ ਪਹੁੰਚੇ ਹਨ । ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ।

Sidhu-Moosewala-1 Image Source: Instagram

ਹੋਰ ਪੜ੍ਹੋ : ਵਾਮਿਕਾ ਗੱਬੀ ਨੇ ਆਪਣੇ ਪਿਤਾ ਦੇ ਨਾਲ ਸ਼ੇਅਰ ਕੀਤਾ ਪਿਆਰਾ ਜਿਹਾ ਵੀਡੀਓ, ਪਿਉ-ਧੀ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ

ਇਸ ਕਤਲ ਤੋਂ ਬਾਅਦ ਹਾਲੇ ਤੱਕ ਉਸ ਦੇ ਲਈ ਇਨਸਾਫ ਦੀ ਮੰਗ ਮਾਪਿਆਂ ਵੱਲੋਂ ਕੀਤੀ ਜਾ ਰਹੀ ਹੈ । ਉੱਥੇ ਹੀ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਲਗਾਤਾਰ ਇਸ ਮਾਮਲੇ ‘ਚ ਮੁਲਜ਼ਮ ਲੋਕਾਂ ਦੇ ਖਿਲਾਫ ਕਰੜੀ ਕਾਰਵਾਈ ਦੀ ਮੰਗ ਕਰ ਰਹੇ ਹਨ ।

Sidhu Moosewala Asthi Visarjan

ਬੀਤੇ ਦਿਨੀਂ ਗਾਇਕਾ ਜੈਨੀ ਜੌਹਲ ਨੇ ਵੀ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ  ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਕ ਗੀਤ ਕੱਢਿਆ ਸੀ । ਪਰ ਇਸ ਗੀਤ ਨੂੰ ਯੂ-ਟਿਊਬ ‘ਤੇ ਬਲੌਕ ਕਰਵਾ ਦਿੱਤਾ ਗਿਆ ਸੀ । ਸਿੱਧੂ ਮੂਸੇਵਾਲਾ ਦੇ ਮਾਪੇ ਵੀ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਲਈ ਲਗਾਤਾਰ ਮੰਗ ਕਰ ਰਹੇ ਹਨ । ਕੁਝ ਸਮਾਂ ਪਹਿਲਾਂ ਪਰਿਵਾਰ ਦੇ ਵੱਲੋਂ ਇੱਕ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ ।

 

View this post on Instagram

 

A post shared by Instant Pollywood (@instantpollywood)

You may also like