ਸਿੱਧੂ ਮੂਸੇਵਾਲਾ ਦੀ ਸੋਸ਼ਲ ਟੀਮ ਨੇ ਸਾਂਝੀ ਕੀਤੀ ਮਰਹੂਮ ਗਾਇਕ ਦੀ ਇੱਕ ਹੋਰ ਤਸਵੀਰ, ਫੈਨਜ਼ ਹੋਏ ਭਾਵੁਕ

written by Lajwinder kaur | September 23, 2022

Sidhu Moose Wala's News: ਪੰਜਾਬੀ ਮਿਊਜ਼ਿਕ ਜਗਤ ਦਾ ਇੱਕ ਚਮਕਦਾ ਸਿਤਾਰਾ ਸਿੱਧੂ ਮੂਸੇਵਾਲਾ ਭਾਵੇਂ ਇਸ ਫਾਨੀ ਸੰਸਾਰ ਤੋਂ ਚੱਲਾ ਗਿਆ ਹੈ, ਪਰ ਪ੍ਰਸ਼ੰਸਕ ਤੇ ਕਲਾਕਾਰ ਉਸ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਮੌਤ ਤੋਂ ਬਾਅਦ ਵੀ ਕਈ ਨਵੇਂ ਰਿਕਾਰਡਜ਼ ਉਨ੍ਹਾਂ ਦੇ ਨਾਮ 'ਤੇ ਬੋਲ ਰਹੇ ਹਨ, ਭਾਵੇਂ ਉਹ ਗੀਤ ਹੋਣ ਜਾਂ ਫਿਰ ਯੂਟਿਊਬ ਦਾ ਡਾਇਮੰਡ ਪਲੇਅ ਬਟਨ ਹਾਸਿਲ ਕਰਨਾ ਹੋਵੇ।

ਦੱਸ ਦਈਏ ਹਾਲ ਹੀ 'ਚ  ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਸੀ। ਸਿੱਧੂ ਮੂਸੇਵਾਲਾ ਪੰਜਾਬ ਦੇ ਪਹਿਲੇ ਅਜਿਹੇ ਗਾਇਕ ਬਣੇ ਜਿਨ੍ਹਾਂ ਨੂੰ ਯੂਟਿਊਬ ਦਾ ਡਾਇਮੰਡ ਪਲੇਅ ਬਟਨ ਹਾਸਿਲ ਹੋਇਆ ਹੈ। ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੀਆਂ ਪੁਰਾਣੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। 

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਗ੍ਰਿਫਤਾਰ ਸ਼ੂਟਰ ਨੇ ਕੀਤਾ ਵੱਡਾ ਖੁਲਾਸਾ, ‘ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਸੀ ਸਲਮਾਨ ਖ਼ਾਨ’!

Image Source: Instagram

ਹਾਲ ਹੀ 'ਚ ਸਿੱਧੂ ਮੂਸੇਵਾਲਾ ਦੀ ਸੋਸ਼ਲ ਟੀਮ ਨੇ ਮਰਹੂਮ ਗਾਇਕ ਦੀ ਇੱਕ ਹੋਰ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਹ ਜੀਪ 'ਚ ਬੈਠੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ ਤੇ ਕਾਲੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ।

sidhu moose wala latest pic viral image source Instagram

ਇਹ ਤਸਵੀਰ ਦੇਖ ਕੇ ਕਿਸੇ ਨੂੰ ਯਕੀਨ ਨਹੀਂ ਹੁੰਦਾ ਹੈ ਕਿ ਗਾਇਕ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਹੈ। ਪ੍ਰਸ਼ੰਸਕ ਤੋਂ ਇਲਾਵਾ ਕਲਾਕਾਰ ਵੀ ਇਸ ਤਸਵੀਰ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ। ਰੈਪਰ ਸੰਨੀ ਮਾਲਟਨ ਨੇ ਲਿਖਿਆ ਹੈ 'ਵੀਰ ਤੈਨੂੰ ਬਹੁਤ ਯਾਦ ਕਰਦੇ ਹਾਂ..ਪੂਰੀ ਦੁਨੀਆ ਤੈਨੂੰ ਯਾਦ ਕਰਦੀ ਹੈ'। ਜੌਰਡਨ ਸੰਧੂ ਤੋਂ ਲੈ ਕੇ ਅਫਸਾਨਾ ਖ਼ਾਨ ਤੱਕ ਅਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ 'ਚ ਕਮੈਂਟ ਆ ਚੁੱਕੇ ਹਨ।

singer sidhu moose wala image source Instagram

ਦੱਸ ਦਈਏ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਜਵਾਹਰਕੇ ਪਿੰਡ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਦਿੱਲੀ ਪੁਲਿਸ ਨੇ ਪ੍ਰਿਅਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਤਰਨਤਾਰਨ ਵਿੱਚ ਇੱਕ ਮੁਕਾਬਲੇ ਵਿੱਚ ਦੋ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨਾ ਮਾਰੇ ਗਏ ਸਨ।

 

You may also like