ਗਾਇਕ ਸਿੱਧੂ ਮੂਸੇਵਾਲਾ ਨੇ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖ਼ਾਸ ਹਿਦਾਇਤ

Written by  Rupinder Kaler   |  July 01st 2020 02:23 PM  |  Updated: July 01st 2020 02:23 PM

ਗਾਇਕ ਸਿੱਧੂ ਮੂਸੇਵਾਲਾ ਨੇ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖ਼ਾਸ ਹਿਦਾਇਤ

ਗਾਇਕ ਸਿੱਧੂ ਮੂਸੇਵਾਲਾ ਦੀ ਫੈਨ ਫਾਲੋਵਿੰਗ ਲਗਾਤਾਰ ਵੱਧਦੀ ਜਾ ਰਹੀ ਹੈ । ਉਹਨਾਂ ਦੇ ਗੀਤ ਸਿਰਫ ਪੰਜਾਬ ’ਚ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਖੂਬ ਪਸੰਦ ਕੀਤੇ ਜਾ ਰਹੇ ਹਨ । ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਨੇ ਅਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਖ਼ਾਸ ਸੁਨੇਹਾ ਲਾਇਆ ਹੈ । ਇਸ ਲਾਈਵ ਚੈਟ ਵਿੱਚ ਉਹਨਾਂ ਨੇ ਕਿਹਾ ਕਿ ‘ਉਹਨਾਂ ਨੇ ਲਾਈਵ ਨਹੀਂ ਹੋਣਾ ਸੀ ਪਰ ਉਹ ਸਿਰਫ ਅਪਣੇ ਫੈਨਜ਼ ਨੂੰ ਅਪੀਲ ਕਰਨ ਲਈ ਲਾਈਵ ਹੋਏ ਹਨ।

https://www.instagram.com/p/B_sBDHRJMva/

ਮੈਨੂੰ ਮਿਲਣ ਲਈ ਜੋ ਪ੍ਰਸ਼ੰਸਕ ਆ ਰਹੇ ਹਨ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਉਹਨਾਂ ਦੇ ਪਿੰਡ ਅਜੇ ਨਾ ਆਉਣ ਕਿਉਂ ਕਿ ਇਕ ਤਾਂ ਬਿਮਾਰੀ ਫੈਲੀ ਹੋਈ ਹੈ ਤੇ ਦੂਜਾ ਲਾਕਡਾਊਨ ਲੱਗਿਆ ਹੋਇਆ ਹੈ। ਇਸ ਲਈ ਪ੍ਰਸ਼ਾਸਨ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਾਡੀ ਸੁਰੱਖਿਆ ਲਈ ਹੀ ਬਣਾਏ ਗਏ ਹਨ। ਉਹਨਾਂ ਨੂੰ ਮਿਲਣ ਲਈ ਲਗਭਗ 150 ਫੈਨਜ਼ ਆ ਰਹੇ ਹਨ ।

https://www.instagram.com/p/B9etf-zJ1Y6/

ਇਸ ਲਈ ਮੈਂ ਅਪਣੇ ਫ਼ੈਨਜ਼ ਲਈ ਇਹ ਵੀਡੀਉ ਅਪਲੋਡ ਕਰਕੇ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ । ਜੇ ਇੰਨਾ ਵੱਡਾ ਇਕੱਠ ਹੁੰਦਾ ਹੈ ਤਾਂ ਇਸ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਹੋਵੇਗੀ ਤੇ ਉਹਨਾਂ ਦਾ ਅਪਣਾ ਵੀ ਨੁਕਸਾਨ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਜਦੋਂ ਸਾਰਾ ਮਾਹੌਲ ਠੀਕ ਹੋ ਗਿਆ ਤੇ ਕੋਰੋਨਾ ਬਿਮਾਰੀ ਖਤਮ ਹੋ ਜਾਵੇਗੀ ਤਾਂ ਉਹ ਜਦੋਂ ਮਰਜ਼ੀ ਮਿਲਣ ਆਉਣ ਉਹ ਉਹਨਾਂ ਨੂੰ ਜ਼ਰੂਰ ਮਿਲਣਗੇ’।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network