ਸਿੱਧੂ ਮੂਸੇਵਾਲਾ ਪੱਗ ਦਾ ਕਰਦੇ ਸਨ ਬਹੁਤ ਸਤਿਕਾਰ, ਗਿਫਟ ਕੀਤੀ ਪੱਗ ‘ਤੇ ਕੜੇ ਨੂੰ ਮੱਥਾ ਟੇਕ ਕੀਤਾ ਸਤਿਕਾਰ, ਵੇਖੋ ਵਾਇਰਲ ਵੀਡੀਓ

written by Shaminder | July 21, 2022

ਸਿੱਧੂ ਮੂਸੇਵਾਲਾ (Sidhu Moose Wala ) ਬੇਸ਼ੱਕ ਅੱਜ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਹੈ । ਪਰ ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਸਿੱਧੂ ਮੂਸੇਵਾਲਾ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਗਾਇਕ ਨੂੰ ਕੋਈ ਸ਼ਖਸ ਪੱਗਾਂ ਅਤੇ ਕੜਾ ਭੇਂਟ ਕਰ ਰਿਹਾ ਹੈ ਅਤੇ ਗਾਇਕ ਵੀ ਬੜੇ ਹੀ ਸਤਿਕਾਰ ਦੇ ਨਾਲ ਇਨ੍ਹਾਂ ਪੱਗਾਂ ਨੂੰ ਮੱਥਾ ਟੇਕ ਰਿਹਾ ਹੈ ਅਤੇ ਕੜਾ ਪਾ ਕੇ ਦੇਖ ਰਿਹਾ ਹੈ ।

Sidhu Moose Wala's Bhog and Antim Ardaas to be held on THIS date Image Source: Twitter

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲਣ ਪਹੁੰਚੀ ਅਫਸਾਨਾ ਖ਼ਾਨ, ਕਿਹਾ ‘ਪਿਤਾ ਦਾ ਹੱਥ ਫੜ ਲਵੋ ਤਾਂ ਕਿਸੇ ਦੇ ਪੈਰ ਫੜਨ ਦੀ ਨੌਬਤ ਨਹੀਂ ਆਉਂਦੀ’

ਗਾਇਕ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਵੇਖ ਕੇ ਭਾਵੁਕ ਹੋ ਰਹੇ ਹਨ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਪੱਗ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸਨ । ਵਿਸ਼ਵ ਪੱਧਰ ‘ਤੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰਨ ਵਾਲੇ ਇਸ ਗਾਇਕ ਨੇ ਪੱਗ ਦੇ ਨਾਲ ਹੀ ਹਰ ਥਾਂ ‘ਤੇ ਪਰਫਾਰਮ ਕੀਤਾ ਅਤੇ ਕਦੇ ਵੀ ਉਸ ਨੇ ਸਿਰ ਤੋਂ ਪੱਗ ਨਹੀਂ ਸੀ ਲਾਹੀ ਅਤੇ ਨਾਂ ਹੀ ਕਦੇ ਕਿਸੇ ਨੇ ਉਸ ਨੂੰ ਨੰਗੇ ਸਿਰ ਹੀ ਵੇਖਿਆ ਸੀ ।

ਹੋਰ ਪੜ੍ਹੋ : ਮੂਸੇਵਾਲ ਪਿੰਡ ‘ਚ ਸਥਾਪਿਤ ਕੀਤਾ ਗਿਆ ਸਿੱਧੂ ਮੂਸੇਵਾਲਾ ਦਾ ਬੁੱਤ, ਬੁੱਤ ਦੇ ਗਲ ਲੱਗ ਰੋਏ ਮਾਪੇ, ਵੀਡੀਓ ਵੇਖ ਹਰ ਕੋਈ ਹੋ ਰਿਹਾ ਭਾਵੁਕ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਬੀਤੀ 29ਮਈ ਨੂੰ ਹਥਿਆਰਬੰਦ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ । ਇਸ ਕਤਲ ‘ਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਮਾਸਟਰ ਮਾਈਂਡ ਸਨ ।

sidhu Moosewala ,,,-min image From instagram

ਜਿਸ ਤੋਂ ਬਾਅਦ ਹੁਣ ਤੱਕ ਕਈ ਗੈਂਗਸਟਰਾਂ ਦਾ ਨਾਮ ਸ਼ਾਮਿਲ ਹਨ । ਬੀਤੇ ਦਿਨ ਵੀ ਪੰਜਾਬ ਪੁਲਿਸ ਨੇ ਇਸ ਮਾਮਲੇ ‘ਚ ਮੁਲਜ਼ਮ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਸੀ ।

You may also like