ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ਨੂੰ ਮਿਲ ਰਿਹਾ ਵਧੀਆ ਰਿਸਪਾਂਸ

written by Shaminder | October 22, 2021

ਫ਼ਿਲਮ ‘ਯੈੱਸ ਆਈ ਸਟੂਡੈਂਟ’ (Yes I Am Student)  ਸਿਨੇਮਾਂ ਘਰਾਂ ‘ਚ ਕਾਮਯਾਬੀ ਦੇ ਨਾਲ ਚੱਲ ਰਹੀ ਹੈ । ਪੀਟੀਸੀ ਗਲੋਬ ਮੂਵੀਜ਼ ਵੱਲੋਂ ਡਿਸਟ੍ਰੀਬਿਊਟ ਕੀਤੀ ਗਈ ਇਹ ਫਿਲਮ ਸਿਨੇਮਾਂ ਘਰਾਂ ‘ਚ ਕਾਮਯਾਬੀ ਦੇ ਝੰਡੇ ਗੱਡ ਰਹੀ ਹੈ ਅਤੇ ਲੋਕਾਂ ਦਾ ਧਿਆਨ ਆਕ੍ਰਸ਼ਿਤ ਕਰਨ ‘ਚ ਕਾਮਯਾਬ ਰਹੀ ਹੈ । ਇਹ ਫ਼ਿਲਮ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਲੋਕਾਂ ਦੀਆਂ ਉਮੀਦਾਂ ‘ਤੇ ਸਿੱਧੂ ਮੂਸੇਵਾਲਾ (Sidhu Moosewala )ਖਰਾ ਉਤਰਿਆ ਹੈ ।

image From instagram

ਹੋਰ ਪੜ੍ਹੋ : ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਪਰਮੀਸ਼ ਵਰਮਾ ਨੇ ਸ਼ੈਰੀ ਮਾਨ ’ਤੇ ਕੱਢੀ ਭੜਾਸ, ਪਰਮੀਸ਼ ਵਰਮਾ ਦੇ ਵਿਆਹ ’ਤੇ ਸ਼ੁਰੂ ਹੋਇਆ ਸੀ ਵਿਵਾਦ

ਇਸ ਫ਼ਿਲਮ ‘ਚ ਵਿਦੇਸ਼ਾਂ ‘ਚ ਵਧੀਆ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਫ਼ਿਲਮ ਦੇ 175 ਥਿਏਟਰਾਂ ‘ਚ ਲੱਗਪੱਗ 600 ਸ਼ੋਅ ਚੱਲ ਰਹੇ ਹਨ ਅਤੇ ਇਹ ਫ਼ਿਲਮ ਕਾਮਯਾਬੀ ਦੀ ਨਵੀਂ ਕਹਾਣੀ ਲਿਖ ਰਹੀ ਹੈ ।

Sidhu Moosewala's film 'Yes I am student' image From instagram

ਫ਼ਿਲਮ ‘ਚ ਸਿੱਧੂ ਮੂਸੇਵਾਲਾ ਦੇ ਨਾਲ ਮੁੱਖ ਕਿਰਦਾਰ ‘ਚ ਮੈਂਡੀ ਤੱਖਰ ਹੈ ਅਤੇ ਇਸ ਤੋਂ ਇਲਾਵਾ ਮਲਕੀਤ ਰੌਣੀ, ਸੀਮਾ ਕੌਸ਼ਲ ਸਣੇ ਹੋਰ ਕਈ ਅਦਾਕਾਰ ਨਜ਼ਰ ਆ ਰਹੇ ਹਨ ।ਇਸ ਫਿਲਮ ਦਾ ਨਿਰਦੇਸ਼ਨ ਤਰਨਵੀਰ ਸਿੰਘ ਜਗਪਾਲ ਦੁਆਰਾ ਕੀਤਾ ਗਿਆ ਹੈ ।ਸਿੱਧੂ ਮੂਸੇਵਾਲਾ ਦੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਸਿੱਧੂ ਮੂਸੇਵਾਲਾ ਹੋਰ ਵੀ ਕਈ ਫ਼ਿਲਮਾਂ ‘ਚ ਕੰਮ ਕਰ ਰਹੇ ਹਨ ।

 

You may also like