ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਸੈਲੀਬ੍ਰੇਟੀ ਕਿਲਰ’ ਰਿਲੀਜ਼

written by Shaminder | August 10, 2021

ਸਿੱਧੂ ਮੂਸੇਵਾਲਾ (Sidhu Moosewala )ਦਾ ਨਵਾਂ ਗੀਤ ‘ਸੈਲੀਬ੍ਰੇਟੀ ਕਿਲਰ’ ਰਿਲੀਜ਼ ਹੋ ਚੁੱੱਕਿਆ ਹੈ । ਗੀਤ ਦੇ ਬੋਲ ਸਿੱਧੂ ਮੂਸੇਵਾਲਾ  (Sidhu Moosewala )ਨੇ ਲਿਖੇ ਹਨ ਅਤੇ ਕੰਪੋਜ਼ ਵੀ ਗਾਇਕ ਨੇ ਖੁਦ ਹੀ ਕੀਤਾ ਹੈ । ਇਸ ਗੀਤ ਨੂੰ ਸਿੱਧੂ ਮੂਸੇਵਾਲਾ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ । ਇਹ ਗੀਤ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ ।

Sidhu Moosewala ,-min (1) Image Form Sidhu Moosewala Song

ਹੋਰ ਪੜ੍ਹੋ : ਹਰਿੰਦਰ ਭੁੱਲਰ ਦਾ ਅੱਜ ਹੈ ਜਨਮ ਦਿਨ, ਇਸ ਤਰ੍ਹਾਂ ਹੋਈ ਫ਼ਿਲਮਾਂ ‘ਚ ਐਂਟਰੀ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਆਪਣੀ ਐਲਬਮ ਚੋਂ ਕਈ ਗੀਤ ਰਿਲੀਜ਼ ਕਰ ਚੁੱਕੇ ਹਨ । ਗਾਇਕ ਨੇ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ । ਸਿੱਧੂ ਮੂਸੇਵਾਲਾ ਆਪਣੇ ਗਾਇਕੀ ਦੇ ਵੱਖਰੇ ਸਟਾਈਲ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੀ ਗਾਇਕੀ ਯੰਗਸਟਰ ਨੂੰ ਕਾਫੀ ਪਸੰਦ ਆਉਂਦੀ ਹੈ ।

sidhu moosewala -min (1) Image From sidhu moosewala song

ਉਨ੍ਹਾਂ ਨੇ ਜਿੱਥੇ ਆਪਣੇ ਗੀਤਾਂ ਦੇ ਨਾਲ ਗਾਇਕੀ ਦੇ ਖੇਤਰ ‘ਚ ਖ਼ਾਸ ਜਗ੍ਹਾ ਬਣਾਈ ਹੈ, ਉੱਥੇ ਹੀ ਉਹ ਜਲਦ ਹੀ ਕਈ ਫ਼ਿਲਮਾਂ ਦੇ ਵਿੱਚ ਵੀ ਨਜ਼ਰ ਆਉਣ ਵਾਲੇ ਹਨ । ਗਾਇਕ ਦੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ਵੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ‘ਅੜਬ ਮੁਟਿਆਰਾਂ’ ‘ਚ ਉਨ੍ਹਾਂ ਦੇ ਗੀਤਾਂ ਨੇ ਕਾਫੀ ਧਮਾਲ ਮਚਾਈ ਸੀ ।

 

 

0 Comments
0

You may also like