ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼, ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਸਿੱਧੂ ਮੂਸੇਵਾਲਾ ਅਤੇ ਸੋਨਮ ਬਾਜਵਾ ਦਾ ਅੰਦਾਜ਼

written by Shaminder | May 29, 2021

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸਿੱਧੂ ਮੂਸੇਵਾਲਾ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਦੀ ਕਿੱਡਨੇ ।ਗੀਤ ‘ਚ ਸਿੱਧੂ ਮੂਸੇਵਾਲਾ ਦੇ ਨਾਲ ਸੋਨਮ ਬਾਜਵਾ ਨਜ਼ਰ ਆਏ ਹਨ ।ਵੀਡੀਓ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ । ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Sidhu Moosewala Image From Sidhu Moosewala Song
ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਬੱਚੇ ਦਾ ਵੀਡੀਓ, ਵੇਖ ਕੇ ਹਰ ਕੋਈ ਹੋ ਰਿਹਾ ਭਾਵੁਕ 
Image From Sidhu Moosewala Song
ਇਸ ਤੋਂ ਪਹਿਲਾਂ ਵੀ ਇਹ ਜੋੜੀ ਇੱਕਠਿਆਂ ਅੜਬ ਮੁਟਿਆਰਾਂ ਫ਼ਿਲਮ ਦੇ ਗੀਤ ‘ਚ ਨਜ਼ਰ ਆਈ ਸੀ । ‘ਜੱਟੀ ਜਿਓਣੇ ਮੋੜ ਵਰਗੀ’ ਗੀਤ ‘ਚ ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
Image From Sidhu Moosewala Song
  ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੀ ਟੇਪ ਚੋਂ ਕਈ ਗੀਤ ਰਿਲੀਜ਼ ਹੋ ਚੁੱਕੇ ਨੇ । ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਜਲਦ ਹੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਵਿਖਾਈ ਦੇਣਗੇ।
 
View this post on Instagram
 

A post shared by Sonam Bajwa (@sonambajwa)

0 Comments
0

You may also like