ਫੁੱਟਬਾਲ ਮੈਚ ਦੌਰਾਨ 15 ਸਾਲਾ ਸਿੱਖ ਖਿਡਾਰੀ ਨੂੰ ਪਟਕਾ ਉਤਾਰਨ ਲਈ ਕਹੇ ਜਾਣ 'ਤੇ ਟੀਮ ਤੇ ਕੋਚ ਨੇ ਛਡਿਆ ਮੈਚ, ਪੜ੍ਹੋ ਪੂਰੀ ਖ਼ਬਰ

Written by  Pushp Raj   |  February 02nd 2023 06:17 PM  |  Updated: February 02nd 2023 06:17 PM

ਫੁੱਟਬਾਲ ਮੈਚ ਦੌਰਾਨ 15 ਸਾਲਾ ਸਿੱਖ ਖਿਡਾਰੀ ਨੂੰ ਪਟਕਾ ਉਤਾਰਨ ਲਈ ਕਹੇ ਜਾਣ 'ਤੇ ਟੀਮ ਤੇ ਕੋਚ ਨੇ ਛਡਿਆ ਮੈਚ, ਪੜ੍ਹੋ ਪੂਰੀ ਖ਼ਬਰ

Team and coach stands in support for Sikh boy: ਆਏ ਦਿਨ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਤਸਵੀਰਾਂ, ਵੀਡੀਓਜ਼ ਤੇ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਅਜਿਹੀ ਇੱਕ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਫੁੱਟਬਾਲ ਟੀਮ ਤੇ ਖਿਡਾਰੀ ਨੇ ਆਪਣੇ ਸਿੱਖ ਖਿਡਾਰੀ ਲਈ ਮੈਚ ਛੱਡ ਦਿੱਤਾ। ਆਓ ਜਾਣਦੇ ਹਾਂ ਕੀ ਹੈ ਇਹ ਪੂਰਾ ਮਾਮਲਾ।

image source: Instagram

ਦਰਅਸਲ ਸੋਸ਼ਲ ਮੀਡੀਆ 'ਤੇ ਇੱਕ 15 ਸਾਲਾ ਸਿੱਖ ਖਿਡਾਰੀ ਤੇ ਉਸ ਦੇ ਕੋਚ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਸਅਲ ਸਪੇਨ ਵਿੱਚ ਇੱਕ ਫੁੱਟਬਾਲ ਮੈਚ ਦੇ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤੇ ਤੇ ਇਸ ਦੇ ਨਾਲ-ਨਾਲ ਏਕਤਾ ਦਾ ਸੰਦੇਸ਼ ਵੀ ਦਿੱਤਾ।

ਸਥਾਨਕ ਅਖ਼ਬਾਰ 'ਲਾ ਵੈਨਗਾਰਡੀਆ' ਦੇ ਮੁਤਾਬਕ ਰੈਫਰੀ ਨੇ 15 ਸਾਲਾ ਸਿੱਖ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਪਟਾਕਾ ਉਤਾਰਨ ਲਈ ਕਿਹਾ।ਕਿਉਂਕਿ ਰੈਫਰੀ ਦੇ ਮੁਤਾਬਕ ਗੁਰਪ੍ਰੀਤ ਨੇ ਟੋਪੀ ਪਹਿਨੀ ਹੋਈ ਸੀ, ਜਿਵੇਂ ਕਿ ਖੇਡ ਦੇ ਨਿਯਮਾਂ ਮੁਤਾਬਕ ਇਸ ਦੀ ਮਨਾਹੀ ਹੈ।

ਗੁਰਪ੍ਰੀਤ ਸਿੰਘ ਦੇ ਕੋਚ ਤੇ ਉਸ ਦੀ ਟੀਮ ਦੇ ਸਾਥੀਆਂ ਨੇ ਸਭ ਤੋਂ ਪਹਿਲਾਂ ਉਸ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਨੇ ਰੈਫਰੀ ਨੂੰ ਸਮਝਾਇਆ ਕਿ ਇਹ ਉਸ ਦੇ ਧਰਮ ਨਾਲ ਜੁੜਿਆ ਹੋਇਆ ਹੈ। ਗੁਰਪ੍ਰੀਤ ਹਮੇਸ਼ਾ ਤੋਂ ਹੀ ਪਟਕਾ ਪਹਿਨ ਕੇ ਖੇਡਦਾ ਰਿਹਾ ਹੈ। ਜਦੋਂ ਰੈਫਰੀ ਨੇ ਉਨ੍ਹਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਮੈਚ ਛੱਡਣ ਦਾ ਫੈਸਲਾ ਕੀਤਾ।

image source: Instagram

ਕਲੱਬ ਅਰੇਟੀਆ ਦੇ ਪ੍ਰਧਾਨ, ਪੇਡਰੋ ਓਰਮਾਜ਼ਾਬਲ ਨੇ ਦੱਸਿਆ, “ਉਹ ਘੱਟੋ-ਘੱਟ ਪੰਜ ਸਾਲਾਂ ਤੋਂ ਆਮ ਤੌਰ 'ਤੇ ਪਟਕਾ ਪਹਿਨ ਕੇ ਖੇਡ ਰਿਹਾ ਹੈ, ਇੱਥੋਂ ਤੱਕ ਕਿ ਕੈਡੇਟ ਵਜੋਂ ਆਪਣੇ ਪਹਿਲੇ ਸਾਲ ਵਿੱਚ ਅਤੇ ਹੁਣ ਤੱਕ, ਇਸ ਸੀਜ਼ਨ ਵਿੱਚ। ਸਾਨੂੰ ਕਦੇ ਵੀ ਇਸ ਤੋਂ ਕੋਈ ਸਮੱਸਿਆ ਨਹੀਂ ਆਈ ਹੈ। ” ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਦਿਨ, ਹਾਲਾਂਕਿ, ਸਥਿਤੀ ਨੌਜਵਾਨ ਲਈ "ਅਪਮਾਨਜਨਕ" ਸੀ।

ਕੋਚ ਨੇ ਦੱਸਿਆ ਕਿ ਇਹ ਘਟਨਾ ਸੈਕਿੰਡ ਹਾਫ ਦੇ ਸਮੇਂ ਦੀ ਹੈ, ਜਿਵੇਂ ਹੀ ਉਹ ਚਲੇ ਗਏ, ਰੈਫਰੀ ਉਸ ਵੱਲ ਮੁੜਿਆ ਅਤੇ ਉਸ ਨੂੰ ਪਟਕਾ ਉਤਾਰਨ ਲਈ ਕਿਹਾ। ਪੂਰੀ ਦੁਨੀਆ ਦੇ ਸਾਹਮਣੇ: ਸਾਰੇ ਪਰਿਵਾਰਾਂ ਦੇ, ਖਿਡਾਰੀਆਂ ਨੇ ... ਇਸ ਤਰ੍ਹਾਂ ਦੇ ਮਾਮਲੇ ਨੂੰ ਰੈਫਰੀ ਦੀ ਵਿਆਖਿਆ 'ਤੇ ਨਹੀਂ ਛੱਡਿਆ ਜਾ ਸਕਦਾ।

image source: Instagram

ਹੋਰ ਪੜ੍ਹੋ: 'Pathaan' ਫ਼ਿਲਮ ਦੇਖਣ ਪਹੁੰਚੇ ਭਾਰਤੀ ਫ਼ਿਲਮ ਟੀਮ ਦੇ ਖਿਡਾਰੀ, ਤਸਵੀਰਾਂ ਹੋਈਆਂ ਵਾਇਰਲ

ਫਿਲਹਾਲ ਵੱਡੀ ਗਿਣਤੀ ਵਿੱਚ ਲੋਕ ਸਿੱਖ ਵਿਦਿਆਰਥੀ ਤੇ ਉਸ ਦੀ ਟੀਮ ਅਤੇ ਕੋਚ ਦੀ ਸ਼ਲਾਘਾ ਕਰ ਰਹੇ ਹਨ। ਇਸ ਖ਼ਬਰ 'ਤੇ ਲੋਕ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, "ਰੈਫਰੀ ਇਹ ਯਕੀਨੀ ਬਣਾਉਣ ਲਈ ਕੁਝ ਵੱਖਰੀ ਸਿਖਲਾਈ ਦੀ ਵਰਤੋਂ ਕਰ ਸਕਦੇ ਹਨ ਕਿ ਅਜਿਹਾ ਦੁਬਾਰਾ ਨਾ ਹੋਵੇ," ਇੱਕ ਯੂਜ਼ਰ ਨੇ ਕਿਹਾ, “ਇਹ ਹੈਰਾਨੀਜਨਕ ਹੈ ਕਿ ਸਾਰੇ ਉਸ ਬੱਚੇ ਦੇ ਨਾਲ ਖੜੇ ਸਨ। ਮੈਂ ਸਿਰਫ ਇਹ ਜਾਣਨਾ ਚਾਹੁੰਦਾ ਹਾਂ ਕਿ 2023 ਵਿੱਚ ਵੀ ਇਸ ਤਰ੍ਹਾਂ ਦੀ ਅਣਦੇਖੀ ਕਿਉਂ ਹੋ ਰਹੀ ਹੈ? ਦੁਨੀਆਂ ਸਾਡੇ ਸਾਰਿਆਂ ਲਈ ਕਾਫ਼ੀ ਵੱਡੀ ਹੈ।”

 

View this post on Instagram

 

A post shared by sikhexpo.com ✪ (@sikhexpo)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network