ਆਸਟ੍ਰੇਲੀਆ ‘ਚ ਸਿੱਖ ਫੌਜੀ ਨੇ ਆਰਮੀ ਲਈ ਬਣਾਇਆ ਕਮਿਊਨੀਕੇਸ਼ਨ ਸਿਸਟਮ, ਆਸਟ੍ਰੇਲੀਆ ਆਰਮੀ ਨੇ ਕੀਤਾ ਸਨਮਾਨਿਤ

written by Shaminder | July 08, 2021

ਆਸਟ੍ਰੇਲੀਆ ‘ਚ ਇੱਕ ਪੰਜਾਬੀ ਫੌਜੀ ਨੇ ਜੋ ਕੀਤਾ ਹੈ ਉਸ ਨਾਲ ਸਾਰੇ ਪੰਜਾਬੀਆਂ ਦਾ ਸਿਰ ਮਾਣ ਦੇ ਨਾਲ ਉੱਚਾ ਹੋ ਗਿਆ ਹੈ । ਜੀ ਹਾਂ ਇਸ ਪੰਜਾਬੀ ਦਾ ਨਾਂਅ ਜਸਪ੍ਰੀਤ ਸਿੰਘ ਸ਼ਾਹ ਹੈ । ਜਿਸ ਨੇ ਆਸਟ੍ਰੇਲੀਆ ਆਰਮੀ ਦੇ ਲਈ ਅਜਿਹਾ ਹਥਿਆਰ ਤਿਆਰ ਕੀਤਾ ਹੈ । ਜਿਸ ਕਰਕੇ ਫੌਜ ਵੱਲੋਂ ਉਸ ਨੂੰ ਗੋਲਡਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ।

Jaspreet , Image From Internet

ਹੋਰ ਪੜ੍ਹੋ : ਸਿੰਗਾਪੁਰ ਦੇ ਪ੍ਰਧਾਨ ਮੰਤਰੀ Lee Hsien Loong ਨੇ ਦਸਤਾਰ ਸਜਾ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੀਤਾ ਉਦਘਾਟਨ 

Jaspreet Shah Image From Internet

2010 ‘ਚ ਸਿਡਨੀ ਰਹਿਣ ਦੌਰਾਨ ਉਨ੍ਹਾਂ ਦੇ ਫੌਜ ‘ਚ ਜਾਣ ਦਾ ਸੁਫਨਾ ਪੂਰਾ ਹੋਇਆ ਸੀ ।ਇੱਥੇ ਹੀ ਉਨ੍ਹਾਂ ਨੂੰ ਆਸਟ੍ਰੇਲੀਆ ਫੌਜ ‘ਚ ਭਰਤੀ ਹੋਇਆ । ਜਸਪ੍ਰੀਤ ਨੇ ਫੌਜ ਦੇ ਟਰੱਕਾਂ ‘ਚ ਅਜਿਹੀ ਕਮਿਊਨੀਕੇਸ਼ਨ ਸਿਸਟਮ ਬਣਾਇਆ ਹੈ ਜਿਸ ਨਾਲ ਬਹੁਤ ਆਸਾਨੀ ਦੇ ਨਾਲ ਇੱਕ ਦੂਜੇ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

Jaspreet, Image From Internet

ਜਸਪ੍ਰੀਤ ਦੀ ਇਸੇ ਉਪਲਬਧੀ ਤੋਂ ਆਸਟ੍ਰੇਲੀਆ ਫੌਜ ਦੇ ਅਧਿਕਾਰੀ ਏਨੇ ਖੁਸ਼ ਹੋਏ ਕਿ ਉਨ੍ਹਾਂ ਨੇ ਜਸਪ੍ਰੀਤ ਨੂੰ ਗੋਲਡ ਕੌਮੇਡੇਸ਼ਨ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ । ਜਸਪ੍ਰੀਤ ਦੀ ਇਸ ਉਪਲਬਧੀ ‘ਤੇ ਪੂਰੇ ਪੰਜਾਬ ਨੂੰ ਹੀ ਨਹੀਂ ਪੂਰੇ ਭਾਰਤ ਨੂੰ ਮਾਣ ਹੈ ।

 

 

0 Comments
0

You may also like