ਬਰਫੀਲੇ ਪਾਣੀ ਨਾਲ ਭਰੇ ਬਾਥ ਟੱਬ ‘ਚ ਨਹਾਉਂਦਾ ਨਜ਼ਰ ਆਇਆ ਇਹ ਸਿੱਖ, ਕਿਹਾ ਹਰ ਸਥਿਤੀ ‘ਚ ਕਰੋ ਪ੍ਰਮਾਤਮਾ ਦਾ ਸ਼ੁਕਰਾਨਾ

written by Shaminder | January 12, 2023 04:16pm

ਉੱਤਰ ਭਾਰਤ ‘ਚ ਕੜਾਕੇ ਦੀ ਠੰਢ (Cold) ਪੈ ਰਹੀ ਹੈ । ਅਜਿਹੇ ‘ਚ ਹਰ ਕੋਈ ਇਸ ਸਰਦੀ ਤੋਂ ਪ੍ਰੇਸ਼ਾਨ ਹੈ । ਪਰ ਜੇ ਤੁਹਾਨੂੰ ਕੋਈ ਬਰਫੀਲੇ ਪਾਣੀ ਦੇ ਨਾਲ ਨਹਾਉਣ ਦੇ ਲਈ ਕਹਿ ਦੇਵੇ ਤਾਂ ਅਜਿਹਾ ਸੋਚ ਹੀ ਤੁਹਾਨੂੰ ਠੰਢ ਲੱਗਣ ਲੱਗ ਪਵੇਗੀ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਕਿ ਬਰਫੀਲੇ ਪਾਣੀ ਦੇ ਨਾਲ ਨਹਾ ਰਿਹਾ ਹੈ ।

Gurratan,, image Source : Instagram

ਹੋਰ ਪੜ੍ਹੋ : ਦੇਸ਼ ਭਰ ‘ਚ ਲੋਹੜੀ ਦੀਆਂ ਰੌਣਕਾਂ, ਜਾਣੋਂ ਕਿਉਂ ਮਨਾਈ ਜਾਂਦੀ ਹੈ ਲੋਹੜੀ

ਇਸ ਵੀਡੀਓ ‘ਚ ਇਹ ਸ਼ਖਸ ਕਹਿ ਰਿਹਾ ਹੈ ਕਿ ਜ਼ਿੰਦਗੀ ‘ਚ ਹਰ ਪਲ ਦਾ ਆਨੰਦ ਲੈਣਾ ਚਾਹੀਦਾ ਹੈ ਅਤੇ ਹਰ ਪਲ ਨੂੰ ਖੁਸ਼ੀ ਖੁਸ਼ੀ ਜਿਉਣਾ ਚਾਹੀਦਾ ਹੈ। ਭਾਵੇਂ ਉਹ ਜ਼ਿੰਦਗੀ ਦਾ ਕਿੰਨਾ ਵੀ ਜ਼ਿਆਦਾ ਔਖਾ ਸਮਾਂ ਕਿਉਂ ਨਾ ਹੋਵੇ । ਇਸ ਸ਼ਖਸ ਦਾ ਨਾਮ ਗੁਰਰਤਨ ਸਿੰਘ ਹੈ ।

Gurratan Singh image Source : Instagram

ਹੋਰ ਪੜ੍ਹੋ : ਲੋਹੜੀ ਦੇ ਗੀਤਾਂ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ, ਪੜ੍ਹੋ ਪੂਰੀ ਖ਼ਬਰ

ਗੁਰਰਤਨ ਸਿੰਘ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਵੀਡੀਓਜ਼ ਸਾਂਝੇ ਕੀਤੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਰਫੀਲੇ ਪਾਣੀ ਦੇ ਨਾਲ ਨਾਲ ਇਹ ਸ਼ਖਸ ਬਰਫ ਦੀਆਂ ਸਿੱਲਾਂ ਵੀ ਬਾਥ ਟਬ ‘ਚ ਰੱਖ ਕੇ ਬੈਠਾ ਹੋਇਆ ਹੈ ।

Gurratan Singh ' image Source : Instagram

ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰਬਾਣੀ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਕਿ ‘ਤੇਰਾ ਭਾਣਾ ਮੀਠਾ ਲਾਗੈ’ ਜਿਸ ਮੁਤਾਬਕ ਸਮਾਂ ਔਖਾ ਹੋਵੇ, ਸੌਖਾ ਹੋਵੇ ਹਰ ਤਰ੍ਹਾਂ ਦੀ ਸਥਿਤੀਆਂ ‘ਚ ਉਸ ਪ੍ਰਮਾਤਮਾ ਦੇ ਭਾਣੇ ‘ਚ ਹੀ ਰਹਿਣਾ ਚਾਹੀਦਾ ਹੈ ।

 

View this post on Instagram

 

A post shared by Gurratan Singh (@gurratansingh)

You may also like