ਕੰਗਨਾ ਰਣੌਤ ਵੱਲੋਂ ਕਿਸਾਨਾਂ ਖਿਲਾਫ ਵਿਵਾਦਿਤ ਬਿਆਨ ਤੋਂ ਬਾਅਦ ਕੰਗਨਾ ਖਿਲਾਫ ਸਿੱਖ ਸੰਗਠਨਾਂ ਵੱਲੋਂ ਮਾਮਲਾ ਦਰਜ, ਮਨਜਿੰਦਰ ਸਿੰਘ ਸਿਰਸਾ ਨੇ ਵੀ ਕੀਤੀ ਨਿਖੇਧੀ

Written by  Shaminder   |  November 22nd 2021 10:44 AM  |  Updated: November 22nd 2021 11:07 AM

ਕੰਗਨਾ ਰਣੌਤ ਵੱਲੋਂ ਕਿਸਾਨਾਂ ਖਿਲਾਫ ਵਿਵਾਦਿਤ ਬਿਆਨ ਤੋਂ ਬਾਅਦ ਕੰਗਨਾ ਖਿਲਾਫ ਸਿੱਖ ਸੰਗਠਨਾਂ ਵੱਲੋਂ ਮਾਮਲਾ ਦਰਜ, ਮਨਜਿੰਦਰ ਸਿੰਘ ਸਿਰਸਾ ਨੇ ਵੀ ਕੀਤੀ ਨਿਖੇਧੀ

ਕੰਗਨਾ ਰਣੌਤ (kangana ranaut) ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ । ਕਿਸਾਨਾਂ ਦੇ ਖਿਲਾਫ ਵਿਵਾਦਿਤ (controversial statement )ਬਿਆਨ ਦੇਣ ਤੋਂ ਬਾਅਦ ਲੋਕਾਂ ਦਾ ਗੁੱਸਾ ਅਦਾਕਾਰਾ ਦੇ ਖਿਲਾਫ ਵੱਧਦਾ ਹੀ ਜਾ ਰਿਹਾ ਹੈ । ਕਿਉਂਕਿ ਅਦਾਕਾਰਾ ਨੇ ਹਾਲ ਹੀ ‘ਚ ਬਿਆਨ ਦਿੱਤਾ ਹੈ । ਜਿਸ ‘ਚ ਉਸ ਨੇ ਕਿਸਾਨਾਂ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਲਿਖਿਆ ਸੀ ਕਿ ਖਾਲਿਸਤਾਨੀ ਅੱਤਵਾਦੀ ਅੱਜ ਸਰਕਾਰ ਦੇ ਹੱਥ ਮਰੋੜ ਰਹੇ ਨੇ ।ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇੰਦਰਾ ਗਾਂਧੀ ਨੇ ਖਾਲਿਸਤਾਨੀਆਂ ਨੂੰ ਮੱਛਰ ਵਾਂਗ ਕੁਚਲਿਆ ਸੀ। ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਖਾਲਿਸਤਾਨੀਆਂ ਨੂੰ ਆਪਣੀ ਜੁੱਤੀ ਹੇਠ ਕੁਚਲਿਆ  ਸੀ।

kangna Ranaut image From instagram

ਹੋਰ ਪੜ੍ਹੋ : ਵਿਆਹ ਕਰਵਾਉਣ ਤੋਂ ਪਹਿਲਾਂ ਵਿੱਕੀ ਕੌਸ਼ਲ ਸੁਰਿੰਦਰ ਕੌਰ ਤੇ ਰਮੇਸ਼ ਰੰਗੀਲਾ ਦੇ ਗਾਣਿਆਂ ’ਤੇ ਖੂਬ ਪਾ ਰਹੇ ਹਨ ਭੰਗੜੇ

ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿੰਨਾ ਵੀ ਦਰਦ ਹੋਇਆ ਹੋਵੇਗਾ ਪਰ ਉਨ੍ਹਾਂ ਨੇ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ। ਅੱਜ ਵੀ ਉਹ ਦੇ ਨਾਂ ਤੋਂ ਕੰਬਦੇ ਹਨ, ਉਨ੍ਹਾਂ ਨੂੰ ਉਸੇ ਗੁਰੂ ਦੀ ਲੋੜ ਹੈ। ਜਿਸ ਤੋਂ ਬਾਅਦ ਕੰਗਨਾ ਰਣੌਤ ਦੇ ਇਸ ਬਿਆਨ ਦੀ ਅਲੋਚਨਾ ਹੋ ਰਹੀ ਹੈ। ਜਿਸ ਤੋਂ ਬਾਅਦ ਕੰਗਨਾ ਰਣੌਤ ਦੇ ਖਿਲਾਫ ਸਿੱਖ ਸੰਗਠਨਾਂ ਦੇ ਵੱਲੋਂ ਦਿੱਲੀ ‘ਚ ਇੱਕ ਮਾਮਲਾ ਦਰਜ ਕਰਵਾਇਆ ਗਿਆ ਹੈ ।

Manjinder Singh Sirsa image From instagram

ਇਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਕੰਗਨਾ ਵੱਲੋਂ ਕੀਤੀ ਜਾ ਰਹੀ ਬਿਆਨ ਬਾਜ਼ੀ ਦੀ ਨਿਖੇਧੀ ਕੀਤੀ ਹੈ । ਇਸ ਦੇ ਨਾਲ ਹੀ ਕੰਗਨਾ ਦੇ ਖਿਲਾਫ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ ।

ਕੰਗਨਾ ਰਣੌਤ ਦੀ ਇਸ ਟਿੱਪਣੀ ਤੋਂ ਬਾਅਦ ਸਿੱਖ ਭਾਈਚਾਰੇ 'ਚ ਗੁੱਸਾ ਫੈਲ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੰਗਨਾ ਰਣੌਤ ਪਦਮ ਸ਼੍ਰੀ ਪੁਰਸਕਾਰ ਦੀ ਹੱਕਦਾਰ ਨਹੀਂ ਹੈ। ਕੰਗਨਾ ਨੂੰ ਮਾਨਸਿਕ ਹਸਪਤਾਲ 'ਚ ਭਰਤੀ ਕਰਾਉਣਾ ਚਾਹੀਦਾ ਹੈ ਜਾਂ ਜੇਲ੍ਹ ਭੇਜ ਦੇਣਾ ਚਾਹੀਦਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੰਗਣਾ ਜਾਣਬੁੱਝ ਕੇ ਸਿੱਖਾਂ ਨੂੰ ਜ਼ਲੀਲ ਕਰਨ ਲਈ ਅਜਿਹੀਆਂ ਟਿੱਪਣੀਆਂ ਕਰ ਰਹੀ ਹੈ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network