ਸਿੱਖ ਨੌਜਵਾਨ ਆਸਟ੍ਰੇਲੀਆ ਦੀ ਹਵਾਈ ਫੌਜ ਵਿੱਚ ਅਫ਼ਸਰ ਨਿਯੁਕਤ, ਗੁਰਦੁਅਰਾ ਸਾਹਿਬ ਵਿੱਚ ਕੀਤਾ ਗਿਆ ਸਨਮਾਨਿਤ

written by Rupinder Kaler | April 07, 2021

ਸਿਮਰਨ ਸਿੰਘ ਸੰਧੂ ਨਾਂਅ ਦੇ ਇੱਕ ਸਿੱਖ ਨੌਜਵਾਨ ਨੂੰ ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ । ਰਾਇਲ ਐਰੇ ਕਲੱਬ ਪਰਥ ਤੋਂ ਸਿਖਲਾਈ ਹਾਸਲ ਕਰਨ ਵਾਲਾ ਇਹ ਨੌਜਵਾਨ ਆਸਟ੍ਰੇਲੀਆਈ ਹਵਾਈ ਫੌਜ ਵਿਚ ਇਕ ਮਿਸ਼ਨ ਅਧਿਕਾਰੀ ਨਿਯੁਕਤ ਹੋਇਆ ਹੈ।

image from Sikh Gurudwara Perth Bennett Springs's facebook page
ਹੋਰ ਪੜ੍ਹੋ : ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਫ਼ਿਲਮ ਦਾ ਟ੍ਰੇਲਰ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ
image from Sikh Gurudwara Perth Bennett Springs's facebook page
ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਸਿਮਰਨ ਨੂੰ ਐਡੀਲੇਡ ਦੇ ਫ਼ੌਜੀ ਹੈੱਡਕੁਆਰਟਰ ਵਿਖੇ ਹਵਾਈ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਨਿਯੁਕਤੀ ਪੱਤਰ ਦਿੱਤਾ ਗਿਆ ਹੈ । ਸਿਮਰਨ ਦੀ ਇਸ ਪ੍ਰਾਪਤੀ ਨੂੰ ਦੇਖਦੇ ਹੋਏ ਗੁਰਦੁਆਰਾ ਸਾਹਿਬ ਬੇਨੇਟ ਪਰਥ ਵਿਖੇ ਸਨਮਾਨਤ ਕੀਤਾ ।  ਜਰਨੈਲ ਸਿੰਘ ਭੌਰ ਪ੍ਰਧਾਨ ਸਿੱਖ ਗੁਰਦੁਆਰਾ ਪਰਥ ਨੇ ਸਿਮਰਨ ਸਿੰਘ ਦੀ ਪ੍ਰਾਪਤੀ ਨੂੰ ਆਸਟ੍ਰੇਲੀਆ ਲਈ ਇਕ ਮਹਾਨ ਸਨਮਾਨ ਦਸਿਆ ।
image from Sikh Gurudwara Perth Bennett Springs's facebook page
ਉਨ੍ਹਾਂ ਕਿਹਾ ਕਿ ਸਿੱਖ ਜਗਤ ਵਿਚ ਇਹ ਪ੍ਰਾਪਤੀ ਕਾਰਨ ਖ਼ੁਸ਼ੀ ਦੀ ਲਹਿਰ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿਮਰਨ ਸਿੰਘ ਸੰਧੂ ਦੇ ਪਿਤਾ ਹਰਪਾਲ ਸਿੰਘ ਸੰਧੂ ਅਤੇ ਮਾਤਾ ਰਣਜੀਤ ਕੌਰ ਸੰਧੂ ਸਾਲ 2008 ਵਿਚ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਪਰਥ ਆਏ ਸਨ।

0 Comments
0

You may also like