ਅਮਰਿੰਦਰ ਗਿੱਲ ਇੱਕ ਤੋਂ ਬਾਅਦ ਇੱਕ ਦੇ ਰਹੇ ਹਨ ਸਰਪਰਾਈਜ਼ !

Written by  Rupinder Kaler   |  June 03rd 2019 04:55 PM  |  Updated: June 03rd 2019 04:55 PM

ਅਮਰਿੰਦਰ ਗਿੱਲ ਇੱਕ ਤੋਂ ਬਾਅਦ ਇੱਕ ਦੇ ਰਹੇ ਹਨ ਸਰਪਰਾਈਜ਼ !

ਅਮਰਿੰਦਰ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਤੋਂ ਬਾਅਦ ਇੱਕ ਸਰਪਰਾਈਜ਼ ਦੇ ਰਹੇ ਹਨ । ਪਹਿਲਾਂ ਸਰਪਰਾਈਜ਼ ਦੀ ਗੱਲ ਕੀਤੀ ਜਾਵੇ ਤਾਂ ਉਹ ਇਹ ਸੀ ਕਿ ਉਹਨਾਂ ਦੀ ਅਗਲੀ ਫ਼ਿਲਮ ਚੱਲ ਮੇਰਾ ਪੁੱਤ ਹੋਵੇਗੀ । ਦੂਜਾ ਸਰਪਰਾਈਜ਼ ਇਹ ਸੀ ਕਿ ਇਸ ਫ਼ਿਲਮ ਵਿੱਚ ਪਾਕਿਸਤਾਨ ਦੇ ਅਦਾਕਾਰ ਵੀ ਉਹਨਾਂ ਦੀ ਫ਼ਿਲਮ ਵਿੱਚ ਨਜ਼ਰ ਆਉਣਗੇ । ਤੀਜਾ ਸਰਪਰਾਈਜ਼ ਇਹ ਹੈ ਕਿ ਉਹਨਾਂ ਦੀ ਫ਼ਿਲਮ ਵਿੱਚ ਸਿਮੀ ਚਾਹਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ।

https://www.instagram.com/p/ByPaJCclVEr/

ਪਾਕਿਸਤਾਨੀ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਫ਼ਿਲਮ ਵਿੱਚ ਇਫਤਖਾਰ ਠਾਕੁਰ, ਨਾਸਿਰ ਤੇ ਅਕਰਮ ਉਦਾਸ ਨਜ਼ਰ ਆਉਣਗੇ । ਇਹ ਸਾਰੇ ਕਲਾਕਾਰ ਪਾਕਿਸਤਨੀ ਕਮੇਡੀ ਦੇ ਬਾਦਸ਼ਾਹ ਹਨ । ਇਹ ਫ਼ਿਲਮ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਬਣ ਰਹੀ ਹੈ । ਇਸ ਫ਼ਿਲਮ ਨੂੰ ਜਨਜੋਤ ਸਿੰਘ ਹੀ ਡਾਇਰੈਕਟ ਕਰ ਰਹੇ ਹਨ । ਇਸ ਫ਼ਿਲਮ ਨੂੰ ਕਾਰਜ ਗਿੱਲ ਪ੍ਰੋਡਿਊਸ ਕਰ ਰਹੇ ਹਨ ।

https://www.instagram.com/p/ByNrBamh_yK/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਰਿਦਮ ਬੁਆਏਜ਼ ਐਂਟਰਟੇਨਮੈਂਟ ਦੀ ਫ਼ਿਲਮ 'ਲਾਈਏ ਜੇ ਯਾਰੀਆਂ' ਭਾਰਤ ਵਿੱਚ 5 ਅਤੇ ਵਿਦੇਸ਼ਾਂ ਵਿੱਚ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਹਰੀਸ਼ ਵਰਮਾ, ਸੱਜਣ ਅਦੀਬ, ਰੁਬੀਨਾ ਬਾਜਵਾ ਅਤੇ ਰੂਪੀ ਕੌਰ ਸਮੇਤ ਕਈ ਵੱਡੇ ਅਦਾਕਾਰ ਨਜ਼ਰ ਆਉਂਣਗੇ।

https://www.instagram.com/p/ByNtdarhMv9/

'ਲਾਈਏ ਜੇ ਯਾਰੀਆਂ' ਦੀ ਰਿਲੀਜ਼ਿੰਗ ਵਾਲੇ ਦਿਨ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਵੀ ਰਿਲੀਜ਼ ਹੋਣ ਵਾਲੀ ਹੈ ਜਿਸ ਕਰਕੇ ਦੋਹਾਂ ਫ਼ਿਲਮਾਂ ਵਿਚਾਲੇ ਦਰਸ਼ਕਾਂ ਨੂੰ ਲੈ ਕੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ । ਪਰ ਅਮਰਿੰਦਰ ਗਿੱਲ ਇਸ ਫ਼ਿਲਮ ਨੂੰ ਰਿਲੀਜ਼ ਕਰਕੇ ਵੱਡਾ ਰਿਸਕ ਲੈ ਰਹੇ ਹਨ ।'ਲਾਈਏ ਜੇ ਯਾਰੀਆਂ' ਫ਼ਿਲਮ ਦਾ ਟਰੇਲਰ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network