ਸਿੰਗਾਪੁਰ ਦੇ ਪ੍ਰਧਾਨ ਮੰਤਰੀ Lee Hsien Loong ਨੇ ਦਸਤਾਰ ਸਜਾ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੀਤਾ ਉਦਘਾਟਨ

written by Rupinder Kaler | July 08, 2021

ਟਵਿੱਟਰ ’ਤੇ ਪਰਮਿੰਦਰ ਸਿੰਘ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ । ਜਿਸ ਵਿੱਚ ਸਿੰਗਾਪੁਰ ਦੇ ਪ੍ਰਧਾਨ ਮੰਤਰੀ Lee Hsien Loong ਸਜਾ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਉਦਘਾਟਨ ਕਰਦੇ ਹੋਏ ਦਿਖਾਈ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੰਗਾਪੁਰ ਦੇ ਸਿਲਾਟ ਰੋਡ ’ਤੇ ਗੁਰਦੁਆਰੇ ਦੀ ਇਮਾਰਤ ਬਣਾਈ ਗਈ ਹੈ, ਜਿਸ ਦਾ ਉਦਘਾਟਨ ਉਹਨਾਂ ਨੇ ਕੀਤਾ ਹੈ ।

ਹੋਰ ਪੜ੍ਹੋ :

ਗੁਰੂ ਰੰਧਾਵਾ ਪਹੁੰਚੇ ਆਪਣੇ ਪਿੰਡ, ਖੇਤਾਂ ‘ਚ ਕਰ ਰਹੇ ਕੰਮ, ਵੇਖੋ ਵੀਡੀਓ

ਇਸ ਮੌਕੇ ਉਨ੍ਹਾਂ ਸੰਗਤ ਨੂੰ ‘ਸਤਿ ਸ੍ਰੀ ਅਕਾਲ’ ਬੁਲਾ ਕੇ ਵਧਾਈ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ, ਲੋਕ ਇਸ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।ਉਨ੍ਹਾਂ ਨੇ ਸਫੈਦ ਦਸਤਾਰ ਸਜਾਈ ਤੇ ਕਾਲਾ ਮਾਸਕ ਲਾਇਆ ਹੋਇਆ ਸੀ।

4 ਜੁਲਾਈ ਨੂੰ ਸਾਂਝਾ ਕੀਤਾ ਗਿਆ, ਵੀਡੀਓ ਨੇ 47,800 ਤੋਂ ਵੱਧ ਵਿਯੂਜ਼ ਹੋ ਚੁੱਕੇ ਹਨ ਅਤੇ ਗਿਣਤੀ ਅਜੇ ਵੀ ਵੱਧ ਰਹੀ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਖੁਦ ਆਪਣੇ ਟਵਿੱਟਰ ਅਕਾਉਂਟ ਉੱਤੇ ਇਸ ਉਦਘਾਟਨ ਸਮਾਰੋਹ ਦੀਆਂ ਤਸਵੀਰਾਂ ਸ਼ਾਂਝੀਆਂ ਕੀਤੀਆ ਅਤੇ ਮਾਣ ਮਹਿਸੂਸ ਕੀਤਾ।

0 Comments
0

You may also like