ਗਾਇਕ ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਤਸਵੀਰਾਂ ਵਾਇਰਲ

written by Rupinder Kaler | December 01, 2020

ਬਾਲੀਵੁੱਡ ਗਾਇਕ ਉਦਿਤ ਨਾਰਾਇਣ ਦੇ ਬੇਟੇ ਤੇ ਗਾਇਕ ਆਦਿਤਿਆ ਨਾਰਾਇਣ ਦਾ ਉਹਨਾਂ ਦੀ ਲੌਂਗ ਟਾਈਮ ਗਰਲਫਰੈਂਡ ਸ਼ਵੇਤਾ ਅਗਰਵਾਲ ਨਾਲ ਵਿਆਹ ਹੋਣ ਜਾ ਰਿਹਾ ਹੈ ਬੀਤੇ ਦਿਨ ਇਸ ਜੋੜੀ ਦੀ ਤਿਲਕ ਸੈਰੇਮਨੀ ਹੋਈ ਸੀ, ਜਿਸ ਦੀਆਂ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤੇ ਆਦਿਤਿਆ ਟਰਡੀਸ਼ਨਲ ਆਊਟਫਿਟ 'ਚ ਰੋਮਾਂਟਿਕ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। Aditya Narayan ਹੋਰ ਪੜ੍ਹੋ :

Aditya Narayan ਇਸ ਦੇ ਨਾਲ ਹੀ ਇੱਕ ਤਸਵੀਰ 'ਚ ਸ਼ਵੇਤਾ ਆਦਿਤਿਆ ਨਾਰਾਇਣ ਦੇ ਪੇਰੈਂਟਸ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਆਦਿਤਿਆ ਨੇ ਆਪਣੀ ਪੋਸਟ ਵਿੱਚ ਲਿਖਿਆ, "ਅਸੀਂ ਜਲਦ ਵਿਆਹ ਕਰਾਉਣ ਜਾ ਰਹੇ ਹਾਂ। ਮੈਂ ਬਹੁਤ ਲੱਕੀ ਹਾਂ ਕਿ ਸ਼ਵੇਤਾ ਨਾਲ ਵਿਆਹ ਕਰਵਾ ਰਿਹਾ ਹਾਂ। ਮੈਨੂੰ ਮੇਰੀ ਸੋਲਮੇਟ, 11 ਸਾਲ ਪਹਿਲਾਂ ਮਿਲੀ ਸੀ ਤੇ ਹੁਣ ਅਖੀਰ ਵਿੱਚ ਅਸੀਂ ਦਸੰਬਰ ਵਿੱਚ ਵਿਆਹ ਕਰਵਾ ਰਹੇ ਹਾਂ। Aditya Narayan ਆਦਿਤਿਆ ਤੇ ਸ਼ਵੇਤਾ ਨੇ ਸਾਲ 2010 ਵਿੱਚ ਆਈ ਫਿਲਮ 'ਸ਼ਾਪਿਤ' ਵਿੱਚ ਇਕੱਠੇ ਕੰਮ ਕੀਤਾ ਸੀ ਤੇ ਇੱਥੋਂ ਹੀ ਉਨ੍ਹਾਂ ਦੇ ਰਿਸ਼ਤੇ ਦੀ ਸ਼ੁਰੂਆਤ ਹੋਈ ਸੀ। ਆਦਿਤਿਆ ਦੇ ਪਿਤਾ ਉਦਿਤ ਨਰਾਇਣ ਆਪਣੇ ਬੇਟੇ ਦੇ ਵਿਆਹ ਨੂੰ ਲੈ ਕੇ ਬਹੁਤ ਐਕਸਾਈਟੇਡ ਹਨ। ਇਸ ਵਿਆਹ ਬਾਰੇ ਉਨ੍ਹਾਂ ਨੇ ਆਪਣੀਆਂ ਬਹੁਤ ਸਾਰੀਆਂ ਇੱਛਾਵਾਂ ਦਾ ਖੁਲਾਸਾ ਕੀਤਾ। ਉਦਿਤ ਨਾਰਾਇਣ ਆਪਣੇ ਇਕਲੌਤੇ ਬੇਟੇ ਦਾ ਵਿਆਹ ਬੜੇ ਧੂਮ ਧਾਮ ਨਾਲ ਕਰਨਾ ਚਾਹੁੰਦੇ ਹਨ, ਪਰ ਕੋਰੋਨਾ ਦੇ ਮੱਦੇਨਜ਼ਰ ਇਹ ਸੰਭਵ ਨਹੀਂ ਹੋ ਪਾ ਰਿਹਾ।

0 Comments
0

You may also like