ਗਾਇਕਾ ਅਫਸਾਨਾ ਖ਼ਾਨ ਨੇ ਲਾਈਵ ਆ ਕੇ NIA, ਗੈਂਗਸਟਰਾਂ ਤੇ ਸਿੱਧੂ ਮੂਸੇਵਾਲਾ ਬਾਰੇ ਖੁੱਲ ਕੇ ਕੀਤੀ ਗੱਲ

Written by  Lajwinder kaur   |  October 26th 2022 04:34 PM  |  Updated: October 26th 2022 04:51 PM

ਗਾਇਕਾ ਅਫਸਾਨਾ ਖ਼ਾਨ ਨੇ ਲਾਈਵ ਆ ਕੇ NIA, ਗੈਂਗਸਟਰਾਂ ਤੇ ਸਿੱਧੂ ਮੂਸੇਵਾਲਾ ਬਾਰੇ ਖੁੱਲ ਕੇ ਕੀਤੀ ਗੱਲ

Afsana Khan News: ਬੀਤੇ ਦਿਨੀਂ ਅਫਸਾਨਾ ਖ਼ਾਨ ਦੀ ਕੌਮੀ ਜਾਂਚ ਏਜੰਸੀ ਵੱਲੋਂ ਪੁੱਛਗਿੱਛ ਕੀਤੀ ਗਈ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਅਫਸਾਨਾ ਖ਼ਾਨ ਬਾਰੇ ਕਾਫੀ ਗਲਤ ਬੋਲਿਆ ਜਾ ਰਿਹਾ ਸੀ। ਜਿਸ ਕਰਕੇ ਅੱਜ ਕੁਝ ਸਮੇਂ ਪਹਿਲਾਂ ਹੀ ਗਾਇਕਾ ਅਫਸਾਨਾ ਖ਼ਾਨ ਨੇ ਲਾਈਵ ਆ ਕੇ ਸਾਰੀ ਹਕੀਕਤ ਦੱਸੀ।

ਹੋਰ ਪੜ੍ਹੋ : ਰਾਜੀਵ ਸੇਨ ਨੂੰ ਤਲਾਕ ਦੇਵੇਗੀ ਚਾਰੂ ਅਸੋਪਾ, ਕਿਹਾ- 'ਮੇਰੇ ਨਾਲ ਬਦਸਲੂਕੀ ਕੀਤੀ, ਹੱਥ ਵੀ ਉਠਾਇਆ'

image source: instagram

ਦੱਸ ਦਈਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਐੱਨ.ਆਈ.ਏ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਿਸ ਕਰਕੇ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਅਫਸਾਨਾ ਖ਼ਾਨ ਤੋਂ ਵੀ ਬੀਤੇ ਦਿਨੀਂ ਪੁੱਛਗਿੱਛ ਕੀਤੀ ਗਈ ਸੀ। ਗਾਇਕਾ ਅਫਸਾਨਾ ਖ਼ਾਨ ਨੇ ਅੱਜ ਲਾਈਵ ਹੋ ਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਜਿੱਥੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਐਨਆਈਏ ਵੱਲੋਂ ਕਰਨ ਦਾ ਸਵਾਗਤ ਕੀਤਾ, ਉੱਥੇ ਹੀ ਮੂਸੇਵਾਲੇ ਨਾਲ ਆਪਣੇ ਰਿਸ਼ਤੇ ਬਾਰੇ ਵੀ ਜ਼ਿਕਰ ਕੀਤਾ। ਇਸ ਤੋਂ ਇਲਾਵਾ ਅਫਸਾਨਾ ਖ਼ਾਨ ਨੇ ਕਿਹਾ ਕਿ ‘ਗੈਗਸਟਰਾਂ ਦੇ ਨਾਲ ਮੇਰੇ ਲਿੰਕ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ’।

Sidhu Moose Wala murder case: NIA summons Afsana Khan, questions her in gangster-terror nexus probe image source: instagram

ਉਨ੍ਹਾਂ ਕਿਹਾ ਕਿ NIA ਦੇ ਅਧਿਕਾਰੀ ਉਨ੍ਹਾਂ ਨਾਲ ਬੇਹੱਦ ਚੰਗੇ ਤਰੀਕੇ ਨਾਲ ਪੇਸ਼ ਆਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਸ ਤੋਂ ਗੈਂਗਸਟਰਾਂ ਨਾਲ ਸਬੰਧਤ ਕੋਈ ਵੀ ਸਵਾਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐਨਆਈਏ ਵੱਲੋਂ ਜਾਂਚ ਦਾ ਸਾਨੂੰ ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ ਹੈ। ਇਹ ਏਜੰਸੀ ਜਲਦ  ਹੀ ਸਿੱਧੂ ਮੂਸੇਵਾਲਾ ਕੇਸ 'ਚ ਇਨਸਾਫ ਦਿਵਾਵੇਗੀ। ਅਫਸਾਨਾ ਖ਼ਾਨ ਨੇ ਦੱਸਿਆ ਕਿ ਐੱਨ.ਆਈ.ਏ ਨੇ ਪੁੱਛਿਆ ਕਿ ਸਿੱਧੂ ਨਾਲ ਕਿਵੇਂ ਦਾ ਰਿਸ਼ਤਾ ਸੀ।

sidhu Moose wala image source: instagram

ਉਨ੍ਹਾਂ ਨੇ ਦੱਸਿਆ ਕਿ ‘ਮੇਰਾ ਤੇ ਸਿੱਧੂ ਮੂਸੇਵਾਲਾ ਦਾ ਭੈਣ-ਭਰਾ ਵਾਲਾ ਰਿਸ਼ਤਾ ਸੀ’। ਉਹ ਦਿਲ ਤੋਂ ਸਿੱਧੂ ਮੂਸੇਵਾਲਾ ਨੂੰ ਭਰਾ ਮੰਨਦੀ ਹੈ ਤੇ ਹਮੇਸ਼ਾ ਮੰਨਦੀ ਰਹੇਗੀ। ਅਫਸਾਨਾ ਖ਼ਾਨ ਨੇ ਦੱਸਿਆ ਕਿ NIA ਨੇ ਉਨ੍ਹਾਂ ਤੋਂ  ਸਿੱਧੂ ਨਾਲ ਕੀਤੇ ਗਏ ਅਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਸਵਾਲ ਪੁੱਛੇ ਸਨ। ਇਸ ਤੋਂ ਇਲਾਵਾ ਅਫਸਾਨਾ ਨੇ ਆਪਣੇ ਲਾਈਵ ‘ਚ ਉਨ੍ਹਾਂ ਕਲਾਕਾਰਾਂ ਉੱਤੇ ਵੀ ਨਿਸ਼ਾਨਾ ਸਾਧਿਆ ਜੋ ਕਿ ਸਿੱਧੂ ਦੀ ਮੌਤ ਦੇ ਚਾਰ ਮਹੀਨਿਆਂ ਬਾਅਦ ਗੀਤ ਕੱਢ ਕੇ ਸ਼ਰਧਾਂਜਲੀ ਦੇਣ ਦਾ ਦਿਖਾਵਾ ਕਰਦੇ ਹਨ। ਦੱਸ ਦਈਏ ਜਾਂਚ ਏਜੰਸੀ ਵੱਲੋਂ ਅਫ਼ਸਾਨਾ ਖਾਨ ਤੋਂ ਕਰੀਬ 5 ਘੰਟੇ ਪੁੱਛਗਿੱਛ ਕੀਤੀ ਗਈ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network