ਰਾਜੀਵ ਸੇਨ ਨੂੰ ਤਲਾਕ ਦੇਵੇਗੀ ਚਾਰੂ ਅਸੋਪਾ, ਕਿਹਾ- 'ਮੇਰੇ ਨਾਲ ਬਦਸਲੂਕੀ ਕੀਤੀ, ਹੱਥ ਵੀ ਉਠਾਇਆ'

written by Lajwinder kaur | October 25, 2022 06:00pm

Charu Asopa and Rajeev Sen News: ਚਾਰੂ ਅਸੋਪਾ ਅਤੇ ਰਾਜੀਵ ਸੇਨ ਸਾਲ 2019 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਵਿਆਹ ਦੇ ਕੁਝ ਸਮੇਂ ਬਾਅਦ ਹੀ ਦੋਹਾਂ ਦੇ ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਆਉਣ ਲੱਗੀਆਂ। ਪਰ ਫਿਰ ਦੋਵਾਂ ਵਿੱਚ ਸਭ ਠੀਕ ਹੋ ਗਿਆ ਸੀ। ਪਰਮਾਤਮਾ ਨੇ ਦੋਵਾਂ ਨੂੰ ਧੀ ਦੀ ਦਾਤ ਬਖ਼ਸ਼ੀ। ਪਰ ਧੀ ਦੇ ਜਨਮ ਤੋਂ ਬਾਅਦ ਕੁਝ ਮਹੀਨੇ ਤੱਕ ਰਿਸ਼ਤਾ ਠੀਕ ਚੱਲਿਆ, ਫਿਰ ਦੋਵਾਂ ਵਿਚਕਾਰ ਦੂਰੀ ਦੀਆਂ ਖ਼ਬਰਾਂ ਆਉਣ ਲੱਗ ਗਈਆਂ। ਜਿਸ ਕਰਕੇ ਦੋਵਾਂ ਨੇ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ।

ਪਰ ਤਲਾਕ ਲੈਣ ਤੋਂ ਕੁਝ ਸਮੇਂ ਪਹਿਲਾਂ ਹੀ ਜੋੜੇ ਆਪਣੀ ਧੀ ਲਈ ਫਿਰ ਤੋਂ ਇਕੱਠੇ ਰਹਿਣ ਦਾ ਫੈਸਲਾ ਕੀਤਾ ਤੇ ਤਲਾਕ ਨੂੰ ਟਾਲ ਦਿੱਤਾ। ਦੋਵੇਂ ਆਪਣੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੇ ਸਨ, ਪਰ ਹੁਣ ਚਾਰੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਤਲਾਕ ਲੈਣ ਜਾ ਰਹੀ ਹੈ।

ਹੋਰ ਪੜ੍ਹੋ : ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਨਾਲ ਮਨਾਈ ਵਿਆਹ ਦੀ ਦੂਜੀ ਵਰ੍ਹੇਗੰਢ, ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

inside image of charu and rajeev image source: instagram

ਚਾਰੂ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਵਿਚਕਾਰ ਲਗਾਤਾਰ ਝਗੜੇ ਹੁੰਦੇ ਰਹੇ ਹਨ। ਇੰਨਾ ਹੀ ਨਹੀਂ ਰਾਜੀਵ ਨੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਸੀ ਤਾਂ ਜੋ ਉਨ੍ਹਾਂ ਵਿਚਕਾਰ ਕੋਈ ਸੰਪਰਕ ਨਾ ਹੋ ਸਕੇ। ਲਾਕਡਾਊਨ ਤੋਂ ਬਾਅਦ, ਉਸਨੇ ਚਾਰੂ ਨੂੰ ਤਿੰਨ ਮਹੀਨਿਆਂ ਲਈ ਛੱਡ ਦਿੱਤਾ ਅਤੇ ਇਸ ਦੌਰਾਨ ਉਹ ਇਕੱਲੀ ਰਹੀ। ਚਾਰੂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚ ਕਈ ਗੱਲਾਂ ਨੂੰ ਲੈ ਕੇ ਝਗੜਾ ਹੁੰਦਾ ਸੀ, ਜਿਸ ਨੂੰ ਉਸਨੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋ ਸਕਿਆ।

image source: instagram

ਈ-ਟਾਈਮਸ ਨੂੰ ਦਿੱਤੇ ਇੰਟਰਵਿਊ 'ਚ ਚਾਰੂ ਨੇ ਕਿਹਾ, 'ਰਾਜੀਵ ਨੂੰ ਬਹੁਤ ਜਲਦੀ ਗੁੱਸਾ ਆ ਜਾਂਦਾ ਹੈ। ਉਹ ਗਾਲ੍ਹਾਂ ਕੱਢਦਾ ਸੀ ਅਤੇ ਇੱਕ ਦੋ ਵਾਰ ਮੇਰੇ 'ਤੇ ਹੱਥ ਵੀ ਚੁੱਕ ਚੁੱਕਿਆ ਹੈ’।

ਅਦਾਕਾਰਾ ਨੇ ਅੱਗੇ ਕਿਹਾ- ‘ਉਸ ਨੂੰ ਸ਼ੱਕ ਹੈ ਕਿ ਮੈਂ ਉਸ ਨਾਲ ਧੋਖਾ ਕਰ ਰਹੀ ਹਾਂ। ਜਦੋਂ ਮੈਂ ਅਕਬਰ ਕਾ ਬੀਰਬਲ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਸ ਨੇ ਮੇਰੇ ਸਹਿ-ਅਦਾਕਾਰਾਂ ਨੂੰ ਮੇਰੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਸੀ। ਮੈਨੂੰ ਆਪਣਾ ਕੰਮ ਕਰਨ ਵਿੱਚ ਮੁਸ਼ਕਿਲ ਆ ਰਹੀ ਸੀ। ਮੈਂ ਸੋਚਿਆ ਕਿ ਉਹ ਮੇਰੇ ਨਾਲ ਧੋਖਾ ਕਰ ਰਿਹਾ ਹੈ ਪਰ ਮੈਂ ਇਹ ਗੱਲ ਸਾਬਿਤ ਨਹੀਂ ਕਰ ਸਕੀ’।

inside image rajeev and charu image source: instagram

ਚਾਰੂ ਨੂੰ ਅਫ਼ਸੋਸ ਹੈ ਕਿ ਉਸਨੇ ਆਪਣੇ ਵਿਆਹ ਨੂੰ ਦੂਜਾ ਮੌਕਾ ਦੇਣ ਬਾਰੇ ਸੋਚਿਆ। ਉਹ ਜਲਦੀ ਹੀ ਤਲਾਕ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਚਾਰੂ ਕਹਿੰਦੀ ਹੈ, 'ਇਹ ਬਹੁਤ ਵੱਡੀ ਗਲਤੀ ਸੀ ਅਤੇ ਜੇਕਰ ਇਹ ਵਿਆਹ ਅੱਗੇ ਵਧਿਆ ਤਾਂ ਇਹ ਖਰਾਬ ਹੋ ਜਾਵੇਗਾ। ਇਹ ਜ਼ਿਆਨਾ ਲਈ ਸਹੀ ਨਹੀਂ ਰਹੇਗਾ। ਜਦੋਂ ਮੈਂ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਵੱਖ ਹੋ ਕੇ ਸਹੀ ਕਰ ਰਹੀ ਹਾਂ। ਮੇਰੇ ਕੋਲ ਕਿਰਾਏ 'ਤੇ ਮਕਾਨ ਹੈ। ਜਦੋਂ ਮੈਂ ਮੁੰਬਈ ਵਾਪਿਸ ਆਵਾਂਗੀ, ਮੈਂ ਸਿੱਧਾ ਉੱਥੇ ਜਾਵਾਂਗੀ ਅਤੇ ਤਲਾਕ ਦੀ ਪ੍ਰਕਿਰਿਆ ਸ਼ੁਰੂ ਕਰਾਂਗੀ। ਉਮੀਦ ਹੈ ਕਿ ਉਹ ਹੋਰ ਮੁਸੀਬਤ ਪੈਦਾ ਨਹੀਂ ਕਰੇਗਾ ਅਤੇ ਇਸ ਨਾਲ ਸਹਿਮਤ ਹੋਵੇਗਾ। ਮੈਨੂੰ ਗੁਜ਼ਾਰਾ ਭੱਤਾ ਨਹੀਂ ਚਾਹੀਦਾ। ਮੈਂ ਇਸ ਵਿਆਹ ਨੂੰ ਹੋਰ ਅੱਗੇ ਨਹੀਂ ਖਿੱਚਣਾ ਚਾਹੁੰਦੀ। ਮੈਂ ਪਹਿਲਾਂ ਹੀ ਸਾਢੇ ਤਿੰਨ ਸਾਲ ਬਰਬਾਦ ਕਰ ਦਿੱਤੇ ਹਨ।

ਦੂਜੇ ਪਾਸੇ ਰਾਜੀਵ ਦਾ ਕਹਿਣਾ ਹੈ ਕਿ ਇਹ ਸਾਰੇ ਦੋਸ਼ ਬਕਵਾਸ ਹਨ। ਉਨ੍ਹਾਂ ਨੇ ਕਿਹਾ ਕਿ ‘ਚਾਰੂ ਹਮੇਸ਼ਾ ਜਾਣਦੀ ਸੀ ਕਿ ਮੈਂ ਕਿੱਥੇ ਸੀ’। ਉਹ ਕਈ ਵਾਰ ਬਿਨਾਂ ਕਿਸੇ ਕਾਰਨ ਮੁੰਬਈ ਛੱਡ ਕੇ ਜਾ ਚੁੱਕੀ ਹੈ।

 

You may also like