ਗਾਇਕਾ ਅਫਸਾਨਾ ਖ਼ਾਨ ਆਪਣੇ ਮੰਗੇਤਰ ਸਾਜ਼ ਦੇ ਨਾਲ ਮੁੰਬਈ ‘ਚ ਬੀਚ ‘ਤੇ ਰੋਮਾਂਟਿਕ ਅੰਦਾਜ਼ ‘ਚ ਆਏ ਨਜ਼ਰ, ਵੀਡੀਓ ਵਾਇਰਲ

written by Shaminder | July 15, 2021

ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਮੰਗੇਤਰ ਸਾਜ਼ ਦੇ ਨਾਲ ਮੁੰਬਈ ‘ਚ ਮੌਸਮ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ ।ਉਹ ਮੁੰਬਈ ਦੇ ਬੀਚ ‘ਤੇ ਨਜ਼ਰ ਆ ਰਹੀ ਹੈ । ਸਾਜ਼ ਦੇ ਨਾਲ ਗਾਇਕਾ ਨੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ । ਜਿਸ ‘ਚ ਉਹ ਖੂਬ ਇਨਜੁਆਏ ਕਰਦੀ ਹੋਈ ਦਿਖਾਈ ਦੇ ਰਹੀ ਹੈ ।

Afsana khan-Saajz-Jassie Gill Image Source: Instagram
ਹੋਰ ਪੜ੍ਹੋ : ਸੂਫ਼ੀ ਗਾਇਕ ਮਨਮੀਤ ਸਿੰਘ ਮੌਂਟੀ ਦੇ ਸਸਕਾਰ ‘ਤੇ ਪਹੁੰਚੇ ਕਈ ਪੰਜਾਬੀ ਕਲਾਕਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ 
Image Source: Instagram
  ਅਫਸਾਨਾ ਨੇ ਇੱਕ ਤੋਂ ਬਾਅਦ ਇੱਕ ਕਈ ਵੀਡੀਓ ਸਾਂਝੇ ਕੀਤੇ ਹਨ । ਅਫਸਾਨਾ ਖ਼ਾਨ ਏਨੀਂ ਦਿਨੀਂ ਮੁੰਬਈ ‘ਚ ਸਲੀਮ ਮਾਰਚੈਂਟ ਦੇ ਨਾਲ ਕਿਸੇ ਪ੍ਰੋਜੈਕਟ ‘ਤੇ ਕੰਮ ਕਰਨ ਲਈ ਗਈ ਹੋਈ ਹੈ ।ਮੁੰਬਈ ਤੋਂ ਅਫਸਾਨਾ ਖ਼ਾਨ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ ।
afsana khana and saajz Image Source: Instagram
ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੇ ਨੇ । ਭਾਵੇਂ ਸਿੱਧੂ ਮੂਸੇਵਾਲਾ ਦੇ ਨਾਲ ਗਾਇਆ ਗੀਤ ਧੱਕਾ ਹੋਵੇ। ਜੀ ਖ਼ਾਨ ਦੇ ਨਾਲ ਗਾਇਆ ਗੀਤ ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਜਾਂ ਫਿਰ ਤਿਤਲੀਆਂ ਗੀਤ ਹੋਵੇ । ਉਨ੍ਹਾਂ ਦੇ ਸਾਰੇ ਹੀ ਗੀਤ ਸਰੋਤਿਆਂ ‘ਚ ਬਹੁਤ ਹੀ ਜ਼ਿਆਦਾ ਮਕਬੂਲ ਹੋਏ ਹਨ ।
 
View this post on Instagram
 

A post shared by Afsana Khan 🌟🎤 (@itsafsanakhan)

0 Comments
0

You may also like