ਗਾਇਕਾ ਅਫਸਾਨਾ ਖ਼ਾਨ ਨੇ ਗੁਰਦਾਸ ਮਾਨ ਤੋਂ ਲਿਆ ਆਸ਼ੀਰਵਾਦ, ਵੀਡੀਓ ਕੀਤਾ ਸਾਂਝਾ

written by Shaminder | August 21, 2021

ਗਾਇਕਾ ਅਫਸਾਨਾ ਖ਼ਾਨ (Afsana Khan ) ਨੇ ਬਾਬਾ ਮੁਰਾਦ ਸ਼ਾਹ ਦੇ ਦਰਬਾਰ ‘ਚ ਮੱਥਾ ਟੇਕਿਆ । ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰਦਾਸ ਮਾਨ   ਦੇ ਨਾਲ ਵੀ ਮੁਲਾਕਾਤ ਕੀਤੀ । ਅਫਸਾਨਾ ਖ਼ਾਨ ਦੇ ਨਾਲ ਉਸ ਦਾ ਮੰਗੇਤਰ ਸਾਜ਼ ਵੀ ਮੌਜੂਦ ਸੀ । ਦੋਵਾਂ ਨੇ ਬਾਬਾ ਮੁਰਾਦ ਸ਼ਾਹ ਦੀ ਦਰਗਾਹ ‘ਤੇ ਮੱਥਾ ਟੇਕਿਆ ਅਤੇ ਬਾਬਾ ਮੁਰਾਦ ਸ਼ਾਹ ਜੀ ਤੋਂ ਆਸ਼ੀਰਵਾਦ ਲਿਆ । ਇਸ ਮੌਕੇ ਉਨ੍ਹਾਂ ਨੇ ਗੁਰਦਾਸ ਮਾਨ  (Gurdas Maan) ਤੋਂ ਵੀ ਆਸ਼ੀਰਵਾਦ ਲਿਆ । ਜਿਸ ਦਾ ਇੱਕ ਵੀਡੀਓ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।

Afsana Khan -min Image From Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ 23 ਅਗਸਤ ਤੋਂ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਫਸਾਨਾ ਖ਼ਾਨ ਨੇ ਲਿਖਿਆ ਕਿ ‘ਅੱਜ ਦਿਲ ਦੀ ਤਮੰਨਾ ਪੂਰੀ ਹੋ ਗਈ । ਬਾਬਾ ਮੁਰਾਦ ਸ਼ਾਹ ਦਰਬਾਰ ਪਰਫਾਰਮ ਕਰਕੇ ਬਹੁਤ ਪਿਆਰ ਮਿਲਿਆ…ਗੁਰਦਾਸ ਮਾਨ ਲੈਜੇਂਡਰੀ ਤੋਂ ਵੀ ਆਸ਼ੀਰਵਾਦ ਲਿਆ’।

 

View this post on Instagram

 

A post shared by Afsana Khan 🌟🎤 (@itsafsanakhan)

ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਸਾਜ਼ ਦੇ ਨਾਲ ਮੰਗਣੀ ਹੋਈ ਸੀ ।

Gurdas Maan ..,,-min Image From Instagram

ਜਿਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ । ਅਫਸਾਨਾ ਖ਼ਾਨ ਹੁਣ ਤੱਕ ਕਈ ਫ਼ਿਲਮਾਂ ਲਈ ਵੀ ਗਾ ਚੁੱਕੀ ਹੈ । ‘ਅੜਬ ਮੁਟਿਆਰਾਂ’ ‘ਚ ਸਿੱਧੂ ਮੂਸੇਵਾਲਾ ਦੇ ਨਾਲ ਗਾਏ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ।

 

0 Comments
0

You may also like