ਗਾਇਕ ਆਜਮ ਖਾਨ ਦੀ ਆਵਾਜ਼ ‘ਚ ਨਵਾਂ ਗੀਤ ‘ਪ੍ਰਪੋਜ਼’ ਰਿਲੀਜ਼

written by Shaminder | February 02, 2022

ਪੰਜਾਬੀ ਗਾਇਕ ਆਜ਼ਮ ਖ਼ਾਨ(Ajam Khan)  ਦਾ ਨਵਾਂ ਗੀਤ ‘ਪਰਪੋਜ਼’ (Purpose) ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਗਦੀਪ ਸਾਂਗਲਾ ਨੇ ਲਿਖੇ ਹਨ ਅਤੇ ਮਿਊਜ਼ਿਕ ਯੇ ਪਰੂਫ ਨੇ ਦਿੱਤਾ ਹੈ। ਵੀਡੀਓ ‘ਚ ਹਿਮਾਂਸ਼ੀ ਖੁਰਾਣਾ ਅਤੇ ਇੰਦਰ ਚਾਹਲ ਨਜ਼ਰ ਆ ਰਹੇ ਹਨ। ਇਸ ਗੀਤ ‘ਚ ਇੱਕ ਮੁੰਡੇ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਇੱਕ ਮੁਟਿਆਰ ਨੂੰ ਚਾਹੁੰਦਾ ਹੈ ਅਤੇ ਆਪਣੇ ਦਿਲ ਦੀ ਗੱਲ ਕਹਿੰਦਾ ਹੈ ।

himanshi khurana image from ajam khan song

ਹੋਰ ਪੜ੍ਹੋ : ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਖਰੀਦੀ ਨਵੀਂ ਕਾਰ, ਵੀਡੀਓ ਕੀਤਾ ਸਾਂਝਾ

ਪਰ ਕੁੜੀ ਕਦੇ ਵੀ ਉਸ ਦੇ ਦਿਲ ਦੇ ਜਜ਼ਬਾਤਾਂ ਦੀ ਕਦਰ ਨਹੀਂ ਕਰਦੀ । ਪਰ ਆਖਿਰਕਾਰ ਉਹ ਮੁੰਡੇ ‘ਤੇ ਆਪਣਾ ਦਿਲ ਹਾਰ ਹੀ ਜਾਂਦੀ ਹੈ ਅਤੇ ਉਸ ਨੂੰ ਅਖੀਰ ‘ਚ ਪ੍ਰਪੋਜ਼ ਕਰ ਦਿੰਦੀ ਹੈ । ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਿਮਾਂਸ਼ੀ ਅਤੇ ਇੰਦਰ ਚਾਹਲ ਦੀ ਕਮਿਸਟਰੀ ਦਰਸ਼ਕਾਂ ਨੂੰ ਕਾਫੀ ਪਸੰਦ ਵੀ ਆ ਰਹੀ ਹੈ ।

singer ajam khan image from singer ajam khan song

ਹਿਮਾਂਸ਼ੀ ਖੁਰਾਣਾ ਜਿੱਥੇ ਖੁਦ ਇੱਕ ਬਿਹਤਰੀਨ ਮਾਡਲ ਹੈ, ਉੱਥੇ ਹੀ ਉਹ ਖੁਦ ਵੀ ਗੀਤ ਗਾਉਂਦੀ ਹੈ ਹਾਲ ਹੀ ‘ਚ ਉਹ ਗਿੱਪੀ ਗਰੇਵਾਲ ਦੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ‘ਚ ਨਜ਼ਰ ਆਈ ਸੀ ।ਹਿਮਾਂਸ਼ੀ ਖੁਰਾਣਾ ਨੇ ਬਤੌਰ ਮਾਡਲ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

You may also like