ਗਾਇਕ ਐਮੀ ਵਿਰਕ ਨੇ ਆਪਣੀ ਬਾਲੀਵੁੱਡ ਫ਼ਿਲਮ ਭੁਜ -ਦੀ ਪ੍ਰਾਈਡ ਆਫ ਇੰਡੀਆ ਦਾ ਮੋਸ਼ਨ ਪੋਸਟਰ ਕੀਤਾ ਸਾਂਝਾ

written by Rupinder Kaler | July 07, 2021

ਗਾਇਕ ਐਮੀ ਵਿਰਕ ਨੇ ਆਪਣੀ ਬਾਲੀਵੁੱਡ ਫ਼ਿਲਮ ਭੁਜ -ਦੀ ਪ੍ਰਾਈਡ ਆਫ ਇੰਡੀਆ ਦਾ ਮੋਸ਼ਨ ਪੋਸਟਰ ਸਾਂਝਾ ਕੀਤਾ ਹੈ । ਇਸ ਪੋਸਟਰ ਵਿੱਚ ਫਿਲਮ ਦੀ ਪੂਰੀ ਕਾਸਟ ਦਿਖਾਈ ਦਿੱਤੀ ਹੈ। ਐਮੀ ਵਿਰਕ ਵੱਲੋਂ ਸਾਂਝੇ ਕੀਤੇ ਗਏ ਇਸ ਮੋਸ਼ਨ ਪੋਸਟਰ ਵਿੱਚ ਫਿਲਮ ਦੀ ਕਹਾਣੀ ਨਾਲ ਜੁੜੀ ਕੁਝ ਖਾਸ ਜਾਣਕਾਰੀ ਵੀ ਦਿੱਤੀ ਗਈ ਹੈ।

Pic Courtesy: Instagram
ਹੋਰ ਪੜ੍ਹੋ : ਮਹੇਂਦਰ ਸਿੰਘ ਧੋਨੀ ਹੋਏ 40 ਸਾਲ ਦੇ, ਸੁਰੇਸ਼ ਰੈਨਾ ਨੇ ਪਿਆਰੀ ਜਿਹੀ ਵੀਡੀਓ ਸਾਂਝੀ ਕਰਕੇ ਧੋਨੀ ਨੂੰ ਕੀਤਾ ਬਰਥਡੇਅ ਵਿਸ਼
Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਅਜੈ ਦੇਵਗਨ ਭੁਜ ਵਿਚ ਮੁੱਖ ਭੂਮਿਕਾ ਨਿਭਾ ਰਹੇ ਹਨ, ਸੰਜੇ ਦੱਤ, ਸੋਨਾਕਸ਼ੀ ਸਿਨਹਾ ਅਤੇ ਨੋਰਾ ਫਤੇਹੀ ਦੇ ਨਾਲ ਕਈ ਹੋਰ ਕਲਾਕਾਰ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ 1971 ਦੀ ਸੱਚੀ ਘਟਨਾ’ ਤੇ ਅਧਾਰਤ ਹੈ ਜਦੋਂ ਪਾਕਿਸਤਾਨ ਨੇ ਭਾਰਤ ਦੇ ਏਅਰਬੇਸ ‘ਤੇ ਹਮਲਾ ਕੀਤਾ ਸੀ ।
Pic Courtesy: Instagram
ਭਾਰਤ ਦੇ ਬਹਾਦਰ ਏਅਰਫੋਰਸ ਅਧਿਕਾਰੀ ਨੇ ਨਾ ਸਿਰਫ ਏਅਰਬੇਸ ਨੂੰ ਬਚਾਇਆ ਬਲਕਿ ਨੇੜਲੇ ਪਿੰਡ ਵਾਸੀਆਂ ਨੇ ਵੀ ਭਾਰਤੀ ਫੌਜ ਦੀ ਮਦਦ ਕੀਤੀ । ਪਿੰਡ ਵਾਲਿਆਂ ਦੀ ਮਦਦ ਨਾਲ ਰਾਤੋ ਰਾਤ ਨਵੀਂ ਹਵਾਈ ਪੱਟੀ ਤਿਆਰ ਕੀਤੀ ਗਈ ਸੀ।

0 Comments
0

You may also like