ਗਾਇਕ ਅਰਮਾਨ ਸੰਧੂ ਦਾ ਗੀਤ ‘ਫੁਲਕਾਰੀਆਂ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | February 14, 2022

ਪੰਜਾਬੀ ਇੰਡਸਟਰੀ ਹਰ ਦਿਨ ਨਵਾਂ ਗਾਇਕ ਉੱਭਰ ਕੇ ਸਾਹਮਣੇ ਆ ਰਿਹਾ ਹੈ । ਪੰਜਾਬੀ ਇੰਡਸਟਰੀ ਦਿਨੋਂ ਦਿਨ ਤਰੱਕੀ ਕਰ ਰਹੀ ਹੈ । ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਪੰਜਾਬੀ ਗਾਣਿਆਂ ਦਾ ਬੋਲਬਾਲਾ ਵਧ ਰਿਹਾ ਹੈ । ਸ਼ਾਇਦ ਹੀ ਅਜਿਹੀ ਕੋਈ ਫ਼ਿਲਮ ਹੋਵੇਗੀ ਜਿਸ ‘ਚ ਕੋਈ ਪੰਜਾਬੀ ਗੀਤ ਨਾ ਵੱਜਦਾ ਹੋਵੇ । ਇਸ ਦੇ ਨਾਲ ਹੀ ਪੰਜਾਬੀਆਂ ਨੂੰ ਅਧਾਰ ਬਣਾ ਕੇ ਹੀ ਫ਼ਿਲਮਾਂ ਦਾ ਕੰਟੈਂਟ ਵੀ ਤਿਆਰ ਕੀਤਾ ਜਾ ਰਿਹਾ ਹੈ । ਬਾਲੀਵੁੱਡ ਦੇ ਕਈ ਸਿਤਾਰੇ ਵੀ ਪੰਜਾਬੀ ਇੰਡਸਟਰੀ ਦਾ ਰੁਖ ਕਰ ਰਹੇ ਹਨ । ਪੰਜਾਬੀ ਜ਼ੁਬਾਨ ਅਤੇ ਗੀਤਾਂ ਦਾ ਹਰ ਕੋਈ ਕਾਇਲ ਹੈ ਅਤੇ ਵਿਦੇਸ਼ੀ ਵੀ ਪੰਜਾਬੀ ਗੀਤਾਂ ਦੇ ਫੈਨਸ ਹਨ । ਪੰਜਾਬੀ ਇੰਡਸਟਰੀ ਦੇ ਗਾਇਕ ਅਰਮਾਨ (Armaan Sandhu) ਸੰਧੂ ਦਾ ਵੀ ਨਵਾਂ ਗੀਤ ਰਿਲੀਜ਼ ‘ਫੁਲਕਾਰੀਆਂ’ (Phulkariyan)ਹੋਇਆ ਹੈ ।

Armaan Sandhu image from armaan sandhu song

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸਮੀਰ ਮਾਹੀ ਦੇ ਨਾਲ ਰੋਮਾਂਟਿਕ ਤਸਵੀਰ ਕੀਤੀ ਸਾਂਝੀ, ਵੈਲੇਂਟਾਈਨ ਡੇ ਦੀ ਦਿੱਤੀ ਵਧਾਈ

ਹਾਲ ਹੀ ਵਿੱਚ ਪੰਜਾਬੀ ਗਾਇਕ ਅਰਮਾਨ ਸੰਧੂ ਦਾ ਨਵਾਂ ਗਾਣਾ ਫੁਲਕਾਰੀਆਂ ਰਿਲੀਜ਼ ਹੋਇਆ ਯੂਟਿਊਬ ਤੇ ਰਿਲੀਜ਼ ਹੋਏ ਇਸ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦਾ ਕਾਫੀ ਪਿਆਰ ਮਿਲ ਰਿਹਾ ਹੈ । ਕੁਝ  ਦਿਨ ਪਹਿਲਾਂ ਰਿਲੀਜ਼ ਹੋਏ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਗੀਤ ਦੇ ਬੋਲ ਪ੍ਰੀਤ ਭੂੰਦੜ ਨੇ ਲਿਖੇ ਨੇ ਜਦੋਂ ਕਿ ਗਾਣੇ ਦਾ ਮਿਊਜ਼ਿਕ ਹੈਰੀ ਬੈਰੀ ਨੇ ਤਿਆਰ ਕੀਤਾ ਹੈ ।

armaan sandhu song image from armaan sandhu song

ਗਾਣੇ ਦਾ ਪੂਰਾ ਪ੍ਰੋਜੈਕਟ ਬਲਬੀਰ ਸਿੰਘ ਸ਼ੇਰ ਗਿੱਲ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਏ । ਤੁਹਾਨੂੰ ਦੱਸ ਦਿੰਦੇ ਹਾ ਹਾਂ ਅਰਮਾਨ ਸੰਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਭਰਦਾ ਸਿਤਾਰਾ ਹੈ। ਇਸ ਤੋਂ ਪਹਿਲਾ ਉਸ ਦਾ ਗਾਣਾ ਤੇਰੀ ਕਮੀ ਰਿਲੀਜ਼ ਹੋਇਆ ਸੀ ਜਿਸ ਨੂਮ ਪੰਜਾਬੀ ਸਰੋਤਿਆਂ ਦਾ ਕਾਫੀ ਪਿਆਰ ਮਿਲਿਆ ਸੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰਮਾਨ ਸੰਧੂ ਪੰਜਾਬੀ ਇੰਡਸਟਰੀ ਦਾ ਉਭਰਦਾ ਸਿਤਾਰਾ ਹੈ । ਇਸ ਤੋਂ ਪਹਿਲਾਂ ਵੀ ਉਸ ਦੇ ਕਈ ਗਾਣੇ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲੇ ਚੰਗਾ ਪਿਆਰ ਦੇ ਰਹੇ ਹਨ । ਲਾਈਵ ਸ਼ੋਅ ਦੌਰਾਨ ਵੀ ਅਰਮਾਨ ਸੰਧੂ ਖੂਬ ਰੰਗ ਬੰਨਦੇ ਹਨ ਤੇ ਲੋਕਾਂ ਨੂੰ ਆਪਣੇ ਗਾਣਿਆਂ ਤੇ ਝੂਮਣ ਲਾ ਦਿੰਦੇ ਹਨ ।

You may also like