ਗਾਇਕਾ ਆਸ਼ਾ ਭੋਂਸਲੇ ਨੂੰ ਮਹਾਰਾਸ਼ਟਰ ਸਰਕਾਰ ਦੇਵੇਗੀ ਵੱਡਾ ਸਨਮਾਨ

Reported by: PTC Punjabi Desk | Edited by: Rupinder Kaler  |  March 26th 2021 06:25 PM |  Updated: March 26th 2021 06:25 PM

ਗਾਇਕਾ ਆਸ਼ਾ ਭੋਂਸਲੇ ਨੂੰ ਮਹਾਰਾਸ਼ਟਰ ਸਰਕਾਰ ਦੇਵੇਗੀ ਵੱਡਾ ਸਨਮਾਨ

ਆਸ਼ਾ ਭੋਂਸਲੇ ਨੂੰ ਸਾਲ 2020 ਲਈ ਮਹਾਰਾਸ਼ਟਰ ਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ, ਜਿਸ ਦਾ ਐਲਾਨ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਕਮੇਟੀ ਨੇ ਕੀਤਾ ਹੈ । ਇਸ ਐਲਾਨ ਤੋਂ ਬਾਅਦ ਊਧਵ ਠਾਕਰੇ, ਅਜੀਤ ਪਵਾਰ ਸਮੇਤ ਹੋਰ ਕਈ ਲੀਡਰਾਂ ਨੇ ਆਸ਼ਾ ਭੋਂਸਲੇ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ ।

ਹੋਰ ਪੜ੍ਹ :

ਅਨਮੋਲ ਕਵਾਤਰਾ ਨੇ ਲਈ ਨਵੀਂ ਥਾਰ ਗੱਡੀ, ਪ੍ਰਸ਼ੰਸਕ ਦੇ ਰਹੇ ਵਧਾਈ

asha bhosle

ਇਸ ਐਲਾਨ ਤੋਂ ਬਾਅਦ ਆਸ਼ਾ ਭੋਂਸਲੇ ਨੇ ਇੱਕ ਟਵੀਟ ਰਾਹੀਂ ਮਹਾਰਾਸ਼ਟਰ ਸਰਕਾਰ ਦਾ ਧੰਨਵਾਦ ਕੀਤਾ ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ। ਆਪਣੇ ਟਵੀਟ ਵਿੱਚ ਉੇਹਨਾਂ ਲਿਖਿਆ "ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਮਹਾਰਾਸ਼ਟਰ ਦੇ ਲੋਕਾਂ ਨੇ ਮੈਨੂੰ ਰਾਜ ਦਾ ਸਭ ਤੋਂ ਵੱਡਾ ਪੁਰਸਕਾਰ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ।

ਜੈ ਹਿੰਦ ਜੈ ਮਹਾਰਾਸ਼ਟਰ।" ਆਸ਼ਾ ਭੋਂਸਲੇ ਦੀ ਵੱਡੀ ਭੈਣ ਲਤਾ ਮੰਗੇਸ਼ਕਰ ਨੇ ਵੀ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕੀਤਾ। ਲਤਾ ਮੰਗੇਸ਼ਕਰ ਨੇ ਇੱਕ ਟਵੀਟ ਵਿੱਚ ਲਿਖਿਆ, “ਨਮਸਕਾਰ, ਮੇਰੀ ਭੈਣ ਆਸ਼ਾ ਭੋਂਸਲੇ ਨੂੰ 2020 ਲਈ ਮਹਾਰਾਸ਼ਟਰ ਭੂਸ਼ਣ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਮੈਂ ਆਸ਼ਾ ਨੂੰ ਦਿਲੋਂ ਵਧਾਈ ਦਿੰਦੀ ਹਾਂ ਤੇ ਉਸ ਨੂੰ ਆਸ਼ੀਰਵਾਦ ਦਿੰਦੀ ਹਾਂ।"


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network