ਗਾਇਕ ਬੀ ਪਰਾਕ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਤਸਵੀਰਾਂ ਸਾਂਝੀਆਂ ਕਰਕੇ ਪ੍ਰਮਾਤਮਾ ਦਾ ਕੀਤਾ ਧੰਨਵਾਦ

Written by  Rupinder Kaler   |  January 25th 2021 02:52 PM  |  Updated: January 25th 2021 02:52 PM

ਗਾਇਕ ਬੀ ਪਰਾਕ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਤਸਵੀਰਾਂ ਸਾਂਝੀਆਂ ਕਰਕੇ ਪ੍ਰਮਾਤਮਾ ਦਾ ਕੀਤਾ ਧੰਨਵਾਦ

ਗਾਇਕ ਬੀ ਪਰਾਕ ਆਪਣੇ ਪ੍ਰਸ਼ੰਸਕਾਂ ਨਾਲ ਹਰ ਛੋਟੀ ਵੱਡੀ ਖੁਸ਼ੀ ਸਾਂਝੀ ਕਰਦੇ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਵੀਂ ਖੁਸ਼ਖ਼ਬਰੀ ਸੁਣਾਈ ਹੈ । ਬੀ ਪਰਾਕ ਨੇ ਨਵੀਂ ਲਗਜ਼ਰੀ ਕਾਰ ਖਰੀਦੀ ਹੈ । ਜਿਸ ਦੀਆਂ ਤਸਵੀਰਾਂ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਬੀ ਪਰਾਕ ਨੇ ਇਹਨਾਂ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ।

b praak

ਹੋਰ ਪੜ੍ਹੋ :

ਗਾਇਕ ਨਿੰਜਾ ਦੇ ਵਿਆਹ ਦੀ ਹੈ ਅੱਜ ਸਾਲਗਿਰ੍ਹਾ, ਤਸਵੀਰਾਂ ਸ਼ੇਅਰ ਕਰਕੇ ਪਤਨੀ ਨੂੰ ਦਿੱਤੀ ਵਧਾਈ

ਖੇਤੀ ਕਾਨੂੰਨਾਂ ਖਿਲਾਫ ਰੋਸ ਜਤਾਉਣ ਲਈ ਕਿਸਾਨ ਨੇ ਅਪਣਾਇਆ ਅਨੋਖਾ ਤਰੀਕਾ, ਪੰਜਾਬ ਤੋਂ ਦਿੱਲੀ ਤੱਕ ਚਲਾਇਆ ਬੈਕ ਗੇਅਰ ਵਿੱਚ ਟਰੈਕਟਰ

ਉਹਨਾਂ ਨੇ ਲਿਖਿਆ ਹੈ ‘ਇਹ ਹੈ 2010 ਤੋਂ ਲੈ ਕੇ 2021 ਤੱਕ ਦਾ ਸਫਰ …ਧੰਨਵਾਦ ਪ੍ਰਮਾਤਮਾ ਦਾ, ਦੋਸਤਾਂ ਦਾ ਤੇ ਪੂਰੀ ਟੀਮ ਦਾ’ । ਇਹਨਾਂ ਤਸਵੀਰਾਂ ਤੇ ਬੀ ਪਰਾਕ ਦੇ ਪ੍ਰਸ਼ੰਸਕ ਉਹਨਾਂ ਨੂੰ ਵਧਾਈ ਦੇ ਰਹੇ ਹਨ । ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

ਕਾਰ ਦੀ ਗੱਲ ਕੀਤੀ ਜਾਵੇ ਤਾਂ ਬੀ ਪਰਾਕ ਦੀ ਇਸ ਲਗਜਰੀ ਕਾਰ ਦੀ ਕੀਮਤ 3 ਕਰੋੜ ਦੇ ਲੱਗਪਗ ਦੱਸੀ ਜਾ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀ ਪਰਾਕ ਲਗਾਤਾਰ ਕਈ ਹਿੱਟ ਗਾਣੇ ਦਿੰਦੇ ਆ ਰਹੇ ਹਨ । ਉਹਨਾਂ ਦੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network