ਧਰਨੇ ਤੇ ਬੈਠੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਸਿੰਘੂ ਬਾਡਰ ’ਤੇ ਪਹੁੰਚੇ ਗਾਇਕ ਬੱਬੂ ਮਾਨ

written by Rupinder Kaler | December 19, 2020

ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਨੂੰ ਬੈਠਿਆਂ ਤਕਰੀਬਨ ਇੱਕ ਮਹੀਨਾ ਹੋ ਚੱਲਿਆ ਹੈ । ਇਸ ਅੰਦੋਲਨ ਵਿੱਚ ਹਰ ਕਲਾਕਾਰ ਹਾਜ਼ਰੀ ਲਗਵਾ ਰਿਹਾ ਹੈ ।ਬੀਤੇ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਤੋਂ ਗਾਇਕ ਬੱਬੂ ਮਾਨ ਨੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਝੰਡੇ ਉਤਾਰ ਕੇ ਆਪਣੇ ਘਰਾਂ 'ਚ ਕਿਸਾਨੀ ਅਤੇ ਮਜ਼ਦੂਰਾਂ 'ਤੇ ਝੰਡੇ ਲਹਿਰਾਉਣ । babbu ਹੋਰ ਪੜ੍ਹੋ :

babbu ਆਪਣੇ ਭਾਸ਼ਣ ਵਿੱਚ ਬੱਬੂ ਮਾਨ ਨੇ ਨੈਸ਼ਨਲ ਮੀਡੀਆਂ ਨੂੰ ਵੀ ਲਾਹਨਤਾਂ ਪਾਈਆਂ। ਉਹਨਾਂ ਨੇ ਕਿਹਾ "ਕਿਸਾਨ ਮਜਦੂਰ ਦੀ ਇੱਕੋਂ ਆਵਾਜ ਸਾਨੂੰ ਚਾਹੀਦਾ ਲੋਕ ਰਾਜ"। ਇਸ ਤੋ ਇਲਾਵਾ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਲੰਮੇ ਹੱਥੀਂ ਲੈਂਟੇ ਹੋਏ ਕਿਹਾ ਅਸੀਂ ਸੁਣ ਲਈ ਤੇਰੇ ਮਨ ਦੀ ਗੱਲ ਤੂੰ ਵੀ ਸੁਣ ਲੈ ਸਾਡੀ ਗੱਲ। babbu ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਣਜੀਤ ਬਾਵਾ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਮਨਕਿਰਤ ਔਲਖ , ਅੰਮ੍ਰਿਤ ਮਾਨ, ਮਿਸ ਪੂਜਾ ਆਦਿ ਮਗਰੋਂ ਹੁਣ ਸੁਨੰਦਾ ਸ਼ਰਮਾ ਤੇ ਖਾਨ ਭੈਣੀ ਵੀ ਇਸ ਧਰਨੇ 'ਚ ਸ਼ਾਮਲ ਹੋਣ ਪਹੁੰਚੇ।

0 Comments
0

You may also like