ਗਾਇਕ ਭੁਪਿੰਦਰ ਗਿੱਲ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

written by Shaminder | June 29, 2021

ਗਾਇਕ ਭੁਪਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਉਹ ਗੁਰਦੁਆਰਾ ਸਾਹਿਬ ‘ਚ ਨਜ਼ਰ ਆ ਰਹੇ ਹਨ । ਇਸ ਮੌਕੇ ਉਨ੍ਹਾਂ ਦੀ ਪਤਨੀ ਵੀ ਨਾਲ ਸੀ ਅਤੇ ਦੋਵੇਂ ਸ਼ਬਦ ਗੁਰਬਾਣੀ ਦੇ ਨਾਮ ਦਾ ਸਿਮਰਨ ਕਰ ਰਹੇ ਸਨ । ਇਸ ਵੀਡੀਓ ਨੂੰ ਗਾਇਕ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ ।

Bhupinder gill Image From Instagram
ਹੋਰ ਪੜ੍ਹੋ : ਇਹ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ, ਕੀ ਤੁਸੀਂ ਪਛਾਣਿਆ ਕੌਣ ਹੈ ਇਹ ! 
Bhupinder Gill With Wife Image From Instagram
ਗਾਇਕ ਭੁਪਿੰਦਰ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਭੁਪਿੰਦਰ ਗਿੱਲ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ ।
Bhupinder Gill Image From Instagram
ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਦੇ ਵੀਡੀਓਜ਼ ਕਾਫੀ ਵਾਇਰਲ ਵੀ ਹੁੰਦੇ ਹਨ । ਉਹ ਲਗਾਤਾਰ ਕਿਸਾਨਾਂ ਨੂੰ ਵੀ ਸਮਰਥਨ ਦਿੰਦੇ ਆ ਰਹੇ ਹਨ । ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ‘ਚ ਗੀਤ ‘ਹਿੱਲ ਕੇ ਦਿਖਾ ਦਿੱਲੀਏ’ ਵੀ ਗਾਇਆ ਹੈ । ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।
 
View this post on Instagram
 

A post shared by BHUPINDER GILL (@imbhupinder_gill)

0 Comments
0

You may also like