ਗਾਇਕ ਭੁਪਿੰਦਰ ਗਿੱਲ ਕਿਚਨ ‘ਚ ਹੋਏ ਬਿਜ਼ੀ, ਵੀਡੀਓ ਹੋ ਰਿਹਾ ਵਾਇਰਲ

written by Shaminder | September 15, 2021 11:28am

ਗਾਇਕ ਭੁਪਿੰਦਰ ਗਿੱਲ (Bhupinder Gill)ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਨਾਂ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਹਨ । ਉਹ ਅਕਸਰ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਪਕੌੜੇ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ।

Bhupinder gill,,-min Image From Instagram

ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ

ਉਨ੍ਹਾਂ ਦੀ ਪਤਨੀ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਕਹਿੰਦੀ ਹੈ ਕਿ ਅੱਜ ਗਰਮਾ ਗਰਮ ਪਕੌੜੇ ਬਣ ਰਹੇ ਹਨ, ਪਰ ਇਹ ਬਣਾ ਕੌਣ ਰਿਹਾ ਹੈ ਤੁਹਾਨੂੰ ਦਿਖਾਉਂਦੇ ਹਾਂ।

 

View this post on Instagram

 

A post shared by BHUPINDER GILL (@imbhupinder_gill)


ਜਿਸ ਤੋਂ ਬਾਅਦ ਉਹ ਭੁਪਿੰਦਰ ਗਿੱਲ ਨੂੰ ਪਕੌੜੇ ਬਣਾਉਂਦੀ ਦਿਖਾਉਂਦੀ ਹੈ ਤਾਂ ਭੁਪਿੰਦਰ ਗਿੱਲ ਆਪਣਾ ਚਿਹਰਾ ਲੁਕਾ ਲੈਂਦੇ ਹਨ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Bhupinder Gill With Parents -min Image From Instagram

ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਭੁਪਿੰਦਰ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ । ਜਿਸ ‘ਚ ਮੁੱਖ ਤੌਰ ‘ਤੇ ‘ਬਟੂਆ’ ਸ਼ਾਮਿਲ ਹੈ ਜੋ ਉਨ੍ਹਾਂ ਨੇ ਮਿਸ ਨੀਲਮ ਦੇ ਨਾਲ ਗਾਇਆ ਸੀ । ਇਹ ਗੀਤ ਏਨਾਂ ਕੁ ਮਸ਼ਹੂਰ ਹੈ ਕਿ ਹਰ ਡੀਜੇ ਦੀ ਸ਼ਾਨ ਬਣ ਚੁੱਕਿਆ ਹੈ ।ਹਰ ਵਿਆਹ ‘ਚ ਇਹ ਗੀਤ ਵੱਜਦਾ ਸੁਣਾਈ ਦਿੰਦਾ ਹੈ ।

 

You may also like