ਗਾਇਕ ਭੁਪਿੰਦਰ ਗਿੱਲ ਨੇ ਸਾਂਝਾ ਕੀਤਾ ਵੀਡੀਓ, ਦੱਸਿਆ ਕਿਉਂ ਪੈਦਲ ਚੱਲਦੇ ਹੋਏ ਵੀ ਪਾਉਂਦੇ ਹਨ ਹੈਲਮੇਟ

written by Shaminder | August 14, 2021

ਭੁਪਿੰਦਰ ਗਿੱਲ (Bhupinder Gill) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਗਾਇਕ ਭੁਪਿੰਦਰ ਗਿੱਲ (Bhupinder Gill) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜੋ ਕਿ ਭੁਪਿੰਦਰ ਗਿੱਲ ਨੇ ਆਪਣੀ ਪਤਨੀ ਦੇ ਨਾਲ ਬਣਾਇਆ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਕਿ ‘ਫਨੀ ਵੀਡੀਓ ਕਲਿੱਪ ਮੇਰਾ ਆਪਣੀ ਪਤਨੀ ਦੇ ਨਾਲ’ ।

Bhupinder gill, -min Image From Instagram

ਹੋਰ ਪੜ੍ਹੋ : ਅਦਰਕ ਵਾਲੀ ਚਾਹ ਪੀਣ ਦੇ ਹਨ ਬਹੁਤ ਸਾਰੇ ਫਾਇਦੇ, ਕਈ ਗੁਣਾਂ ਨਾਲ ਹੁੰਦੀ ਹੈ ਭਰਪੂਰ 

ਇਸ ਵੀਡੀਓ ‘ਚ ਭੁਪਿੰਦਰ ਗਿੱਲ ਹੈਲਮੇਟ ਪਾ ਕੇ ਕਿਧਰੇ ਜਾ ਰਹੇ ਹਨ । ਜਿਸ ‘ਤੇ ਉਨ੍ਹਾਂ ਦੀ ਪਤਨੀ ਪੁੱਛਦੀ ਹੈ ਕਿ ਨਾਂ ਤੇਰੇ ਕੋਲ ਮੋਟਰਸਾਈਕਲ ਨਾਂ ਸਕੂਟਰ ਫਿਰ ਤੂੰ ਹੈਲਮੇਟ ਪਾ ਕੇ ਕਿੱਧਰ ਚੱਲਿਆ ਹੈਂ। ਜਿਸ ‘ਤੇ ਭੁਪਿੰਦਰ ਗਿੱਲ ਕਹਿੰਦੇ ਹਨ ਕਿ ਉਸ ਨੇ ਏਨੇ ਕੁ ਲੋਕਾਂ ਦੇ ਪੈਸੇ ਦੇਣ ਹਨ ਕੌਣ ਕਿੱਥੇ ਘਰੇ ਲਵੇ ਪਤਾ ਨਹੀਂ, ਇਸ ਲਈ ਮੈਂ ਹੈਲਮੇਟ ਪਾ ਕੇ ਕੋਲੋਂ ਦੀ ਲੰਘ ਜਾਂਦਾ ਹਾਂ ਪਰ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ।

 

View this post on Instagram

 

A post shared by BHUPINDER GILL (@imbhupinder_gill)

;

ਗਾਇਕ ਕਹਿੰਦਾ ਹੈ ਕਿ ਮੈਂ ਤਾਂ ਜੰਗਲ ਪਾਣੀ ਜਾਣ ਵੇਲੇ ਵੀ ਵਸਾਹ ਨਹੀਂ ਕਰਦਾ । ਗਾਇਕ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Bhupinder gill,,-min Image From Instagram

ਭੁਪਿੰਦਰ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

 

0 Comments
0

You may also like