ਗਾਇਕ ਦੀਪ ਢਿੱਲੋਂ ਨੇ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੀ ਕੁੜੀ ਦੀ ਮਦਦ ਦੀ ਕੀਤੀ ਅਪੀਲ

written by Shaminder | June 29, 2021

ਗਾਇਕ ਦੀਪ ਢਿੱਲੋਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਕੁੜੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਹਰ ਕਿਸੇ ਨੂੰ ਇਸ ਕੁੜੀ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ । ਦਰਅਸਲ ਇਸ ਕੁੜੀ ਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ ।ਇਸ ਕੁੜੀ ਦਾ ਨਾਂਅ ਅਰਸ਼ਪ੍ਰੀਤ ਕੌਰ ਹੈ । ਜਿਸ ਦਾ ਬੀਤੇ ਦਿਨੀਂ ਇੱਕ ਸੜਕ ਹਾਦਸੇ ‘ਚ ਗੰਭੀਰ ਸੱਟਾਂ ਲੱਗੀਆਂ ਹਨ । ਉਹ ਪਿਛਲੇ ਪੰਜ ਦਿਨਾਂ ਤੋਂ ਓਰੀਸਨ ਹਸਪਤਾਲ ‘ਚ ਆਈਸੀਯੂ ‘ਚ ਹੈ ।

Deep Dhillon Image From Instagram
ਹੋਰ ਪੜ੍ਹੋ : ਰੱਸੀ ਟੱਪਣਾ ਹੈ ਸਿਹਤ ਲਈ ਬਹੁਤ ਹੀ ਫਾਇਦੇਮੰਦ, ਭਾਰ ਘਟਾਉਣ ‘ਚ ਹੈ ਮਦਦਗਾਰ 
 Deep Dhillon Image From Instagram
ਪਰ ਘਰ ਦੇ ਪੈਸਿਆਂ ਦੀ ਕਮੀ ਕਾਰਨ ਇਸ ਦਾ ਇਲਾਜ ਨਹੀਂ ਕਰਵਾ ਪਾ ਰਹੇ । ਜਿਸ ਕਾਰਨ ਆਮ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਦੀ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ । ਦੀਪ ਢਿੱਲੋਂ ਨੇ ਇਸ ਕੁੜੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਦੋਸਤੌ ਆਹ ਕੁੜੀ ਸੀਰਅਸ ਆਂ , ਪਿੰਡ ਰੱਤੌਵਾਲ ਆ।
deep Image From Instagram
ਆਹ ਕੁੜੀ ਕੁੜੀ ਦੀ ਮਾਂ ਦਾ ਅਕਾਊਟ ਨੰਬਰ ਆ। 9872610464 ਫੌਨ ਨੰਬਰ । ਘਰ ਦੇ ਹਲਾਤ ਇੱਦਾ ਦੇ ਨੇ ਕਿ ਇਲਾਜ ਨਹੀ ਕਰਾ ਸਕਦੇ । ਆਪਣੀ ਨੇਕ ਕਮਾਈ ਚੌ ਕੋਸਿਸ ਕਰਿਓ ਕਿ ਮੱਦਦ ਕਰਨ ਦੀ । ਮੈ ਆਪਣੇ ਵੱਲੌ ਕਰ ਚੁੱਕਾ ।ਕ੍ਰਿਪਾ ਕਰਨੇ ਜਿਨਾਂ ਹੋ ਸਕੇ ਯੋਗਦਾਨ ਜਰੂਰ ਪਾਉਣਾ ।ਪੋਸਟ ਨੂੰ ਵੱਧ ਤੌ ਵੱਧ ਸੇਅਰ ਕਰਨਾ ।

0 Comments
0

You may also like