ਬਾਲੀਵੁੱਡ ਬਾਰੇ ਗਾਇਕ ਦਿਲਜੀਤ ਦੋਸਾਂਝ ਦਾ ਵੱਡਾ ਖੁਲਾਸਾ ...!

written by Rupinder Kaler | September 21, 2021

ਪੰਜਾਬੀ ਹੋਣ ਕਰਕੇ ਦਿਲਜੀਤ ਦੋਸਾਂਝ (Diljit Dosanjh)  ਬੇਬਾਕ ਗਾਇਕ ਹਨ । ਉਹ ਕਿਸੇ ਵੀ ਮੁੱਦੇ ਤੇ ਆਪਣੀ ਰਾਏ ਬੇਬਾਕੀ ਨਾਲ ਰੱਖਦੇ ਹਨ । ਹਾਲ ਹੀ ਵਿੱਚ ਉਹਨਾਂ ਤੋਂ ਬਾਲੀਵੁੱਡ (Bollywood Industry)  ਨੂੰ ਲੈ ਕੇ ਇੱਕ ਇੰਟਰਵਿਊ ਵਿੱਚ ਕਈ ਸਵਾਲ ਪੁੱਛੇ ਗਏ । ਜਿਨ੍ਹਾਂ ਦਾ ਜਵਾਬ ਉਹਨਾਂ ਨੇ ਬਹੁਤ ਹੀ ਬੇਬਾਕੀ ਨਾਲ ਦਿੱਤਾ । ਦਿਲਜੀਤ (Diljit Dosanjh)  ਨੇ ਇੱਕ ਇੰਟਰਵਿਊ ‘ਚ ਗੱਲਬਾਤ ਕਰਦੇ ਹੋਏ ਕਿਹਾ ਕਿ ‘ਮੇਰੇ ਅੰਦਰ ਬਾਲੀਵੁੱਡ ਸਟਾਰ ਬਣਨ ਦੀ ਇੱਛਾ ਨਹੀਂ ਹੈ ।

Pic Courtesy: Instagram

ਹੋਰ ਪੜ੍ਹੋ :

ਸੋਨੂੰ ਸੂਦ ਇਨਕਮ ਟੈਕਸ ਵਿਭਾਗ ਦੀ ਰੇਡ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਹੋਏ ਮੁਖਾਤਿਬ, ਆਖੀ ਇਹ ਗੱਲ

Pic Courtesy: Instagram

ਮੈਨੂੰ (Diljit Dosanjh)  ਆਪਣੇ ਸੰਗੀਤ ਨਾਲ ਪਿਆਰ ਹੈ ਤੇ ਮੈਂ ਬਿਨ੍ਹਾ ਕਿਸੇ ਦੇ ਕਹੇ ਆਪਣੇ ਗਾਣੇ ਬਨਾਉਂਦਾ ਹਾਂ । ਕੋਈ ਵੀ ਸੁਪਰ ਸਟਾਰ ਮੈਨੂੰ ਇਹ ਨਹੀਂ ਦੱਸ ਸਕਦਾ ਕਿ ਮੇਰੇ ਗਾਣੇ ਚੱਲਣਗੇ ਜਾਂ ਨਹੀਂ …ਮੇਰੇ ਨਾਲ ਇਹ ਸਭ ਕੁਝ ਨਹੀਂ ਹੁੰਦਾ ..ਪੰਜਾਬੀ ਕਲਾਕਾਰ ਆਜ਼ਾਦ ਹੁੰਦੇ ਹਨ ਤੇ ਸਾਨੂੰ ਇਸ ਆਜ਼ਾਦੀ ਵਿੱਚ ਬਹੁਤ ਸੁੱਖ ਮਿਲਦਾ ਹੈ । ਸਾਨੂੰ ਕੋਈ ਨਹੀਂ ਰੋਕ ਸਕਦਾ ..ਜਦੋਂ ਤੱਕ ਮੈਂ ਚਾਹਾਂਗਾ ਤੇ ਜਦੋਂ ਤੱਕ ਰੱਬ ਦੀ ਮਰਜੀ ਹੋਵੇਗੀ …ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਨੂੰ ਬਾਲੀਵੁੱਡ ਵਿੱਚ ਕੰਮ ਮਿਲ ਰਿਹਾ ਹੈ ਜਾਂ ਨਹੀਂ ।

diljit dosanjh shared new pics-min Pic Courtesy: Instagram

ਜਦੋਂ ਦਿਲਜੀਤ ਨੂੰ ਇਹ ਪੁੱਛਿਆ ਗਿਆ ਕਿ ਬਾਲੀਵੁੱਡ (Bollywood Industry)  ਵਿੱਚ ਕੰਮ ਕਰਨ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਜੇ ਮੈਂ ਇਸ ਬਾਰੇ ਕੁਝ ਬੋਲਿਆਂ ਤਾਂ ਇੱਕ ਵੱਡੀ ਡੀਲ ਹੋ ਜਾਵੇਗੀ । ਬਿਹਤਰ ਹੈ ਕਿ ਮੈਂ ਇਸ ਸਭ ਤੋਂ ਦੂਰ ਰਹਾਂ । ਕਦੇ ਕਦੇ ਅੱਖਾਂ ਤੋਂ ਸਭ ਪਤਾ ਲੱਗ ਜਾਂਦਾ ਹੈ ਜ਼ਰੂਰੀ ਨਹੀਂ ਕਿ ਮੈਂ ਬੋਲ ਕੇ ਕੁਝ ਦੱਸਾਂ । ਮੈਂ ਕਿਸੇ ਵੀ ਐਕਟਰ ਡਾਇਰੈਕਟਰ ਨੂੰ ਲੈ ਕੇ ਕਰੇਜੀ ਨਹੀਂ ਹਾਂ …ਉਹ ਆਪਣੇ ਘਰ ਵਿੱਚ ਸੁਪਰ ਸਟਾਰ ਹੋਣਗੇ ।

 

0 Comments
0

You may also like