ਗਾਇਕ ਜੀ ਖ਼ਾਨ ਦਾ ਹੈ ਅੱਜ ਜਨਮ ਦਿਨ, ਗੈਰੀ ਸੰਧੂ ਨੇ ਇਸ ਤਰ੍ਹਾਂ ਦਿੱਤੀ ਵਧਾਈ

written by Rupinder Kaler | April 08, 2021 05:31pm

ਗਾਇਕ ਜੀ ਖ਼ਾਨ ਦਾ ਅੱਜ ਜਨਮ ਦਿਨ ਹੈ । ਜਿਸ ਨੂੰ ਲੈ ਕੇ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ, ਜਿਸ ‘ਚ ਗੈਰੀ ਨੇ ਜੀ ਖ਼ਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਜੇਕਰ ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਜੀ ਖ਼ਾਨ ਦਾ ਅਸਲ ਨਾਮ ਗੁਲਸ਼ਨ ਖਾਨ ਹੈ ।

image from garry sandhu's instagram

ਹੋਰ ਪੜ੍ਹੋ :

ਸਨੀ ਲਿਓਨੀ ਦੇ ਸਟਾਫ ਮੈਂਬਰਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਆਈ ਪਾਜਟਿਵ

image from garry sandhu's instagram

ਉਹਨਾਂ ਦਾ ਜਨਮ ਸਥਾਨ ਬਰਨਾਲਾ ਹੈ । ਹੁਣ ਤੱਕ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ । ਹਾਲ ਹੀ ਵਿੱਚ ਉਹਨਾਂ ਦਾ ਇੱਕ ਗੀਤ ‘ ਪਿਆਰ ਨੀ ਕਰਦਾ ‘ ਆਇਆ ਸੀ ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ।

image from garry sandhu's instagram

ਤੁਹਾਨੂੰ ਦੱਸ ਦਿੰਦੇ ਹਾਂ ਜੀ ਖ਼ਾਨ ਗੈਰੀ ਸੰਧੂ ਦੇ ਬਹੁਤ ਹੀ ਕਰੀਬੀ ਦੋਸਤ ਹਨ । ਕਿਹਾ ਜਾਂਦਾ ਹੈ ਕਿ ਜੀ ਖ਼ਾਨ ਨੂੰ ਪੰਜਾਬੀ ਇੰਡਸਟਰੀ ਵਿੱਚ ਸਥਾਪਿਤ ਕਰਨ ਵਿੱਚ ਗੈਰੀ ਸੰਧੂ ਦਾ ਵੱਡਾ ਹੱਥ ਹੈ । ਜਿਸ ਦਾ ਜਿਕਰ ਜੀ ਖ਼ਾਨ ਅਕਸਰ ਸੋਸ਼ਲ ਮੀਡੀਆ ਤੇ ਕਰਦੇ ਹਨ ।

 

View this post on Instagram

 

A post shared by Garry Sandhu (@officialgarrysandhu)

You may also like