ਗਾਇਕ ਗਗਨ ਕੋਕਰੀ ਨੂੰ ਵੀ ਕਰਨੀ ਪਈ ਇਸ  ਬੱਚੇ ਦੀ ਤਾਰੀਫ਼, ਵੀਡੀਓ ਕੀਤਾ ਸਾਂਝਾ  

Written by  Shaminder   |  September 14th 2019 12:35 PM  |  Updated: September 14th 2019 12:35 PM

ਗਾਇਕ ਗਗਨ ਕੋਕਰੀ ਨੂੰ ਵੀ ਕਰਨੀ ਪਈ ਇਸ  ਬੱਚੇ ਦੀ ਤਾਰੀਫ਼, ਵੀਡੀਓ ਕੀਤਾ ਸਾਂਝਾ  

ਗਾਇਕ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਹੁਤ ਹੀ ਖੂਬਸੂਰਤ ਵੀਡੀਓ ਸਾਂਝਾ ਕੀਤਾ ਹੈ । ਇਸ 'ਚ ਇੱਕ ਬੱਚਾ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।ਇਹ ਬੱਚਾ ਗਗਨ ਕੋਕਰੀ ਦਾ ਗੀਤ 'ਮਿੱਟੀ ਨਾਲ ਮਿੱਟੀ ਹੋ ਕਮਾਈਆਂ ਕੀਤੀਆਂ' ਗਾਉੇਂਦਾ ਹੋਇਆ ਨਜ਼ਰ ਆ ਰਿਹਾ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਗਨ ਕੋਕਰੀ ਨੇ ਲਿਖਿਆ 'ਚ "ਕੁਝ ਗਾਣੇ ਹਮੇਸ਼ਾ ਹੀ ਜਿਉਂਦੇ ਰਹਿੰਦੇ ਨੇ ਬਲੈਸਿੰਗਜ਼ ਆਫ ਰੱਬ ਬਹੁਤ ਹੀ ਸੋਹਣਾ ਗਾਇਆ ਇਸ ਬੱਚੇ ਨੇ ਮੇਰੇ ਤੋਂ ਬਹੁਤ ਜ਼ਿਆਦਾ ਸੋਹਣਾ ਰੱਬ ਤੈਨੂੰ ਤਰੱਕੀਆਂ ਦੇਵੇ"।

ਹੋਰ ਵੇਖੋ:ਗਾਇਕ ਗਗਨ ਕੋਕਰੀ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਗੀਟੀਆਂ’

https://www.instagram.com/p/B2X6LP7F6id/

ਗਗਨ ਕੋਕਰੀ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਗਗਨ ਕੋਕਰੀ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਗਗਨ ਕੋਕਰੀ ਪੰਜਾਬੀ ਇੰਡਸਟਰੀ 'ਚ ਲੰਬੇ ਸਮੇਂ ਤੋਂ ਸਰਗਰਮ ਹਨ ਅਤੇ ਲਗਾਤਾਰ ਹਿੱਟ ਗੀਤ ਦੇ ਰਹੇ ਨੇ ।

ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਉਨ੍ਹਾਂ ਨੇ ਮੱਲਾਂ ਮਾਰੀਆਂ ਹਨ । ਹਾਲ ਹੀ 'ਚ ਪੀਟੀਸੀ ਪੰਜਾਬੀ ਵੱਲੋਂ ਮਿਸਟਰ ਪੰਜਾਬ 2019 'ਚ ਵੀ ਆਪਣੀ ਪਰਫਾਰਮੈਂਸ ਦੇ ਨਾਲ ਉਨ੍ਹਾਂ ਨੇ ਸਮਾਂ ਬੰਨਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network