ਗੀਤਾ ਜ਼ੈਲਦਾਰ ਨੇ ਦੱਸਿਆ ਕਿਸ ਤਰ੍ਹਾਂ ਕਰੋਨਾ ਵਾਇਰਸ ਦੇ ਕਾਰਨ ਬਦਲ ਗਈ ਹੈ ਜ਼ਿੰਦਗੀ ਅਤੇ ਕਿਵੇਂ ਉਨ੍ਹਾਂ ਦੇ ਇਸ ਦੇ ਖਤਰੇ ਤੋਂ ਕੀਤਾ ਬਚਾਅ, ਵੀਡੀਓ ਕੀਤਾ ਸਾਂਝਾ

Written by  Shaminder   |  March 16th 2020 12:58 PM  |  Updated: March 16th 2020 12:58 PM

ਗੀਤਾ ਜ਼ੈਲਦਾਰ ਨੇ ਦੱਸਿਆ ਕਿਸ ਤਰ੍ਹਾਂ ਕਰੋਨਾ ਵਾਇਰਸ ਦੇ ਕਾਰਨ ਬਦਲ ਗਈ ਹੈ ਜ਼ਿੰਦਗੀ ਅਤੇ ਕਿਵੇਂ ਉਨ੍ਹਾਂ ਦੇ ਇਸ ਦੇ ਖਤਰੇ ਤੋਂ ਕੀਤਾ ਬਚਾਅ, ਵੀਡੀਓ ਕੀਤਾ ਸਾਂਝਾ

ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਪਾਇਆ ਜਾ ਰਿਹਾ ਹੈ । ਹੁਣ ਤੱਕ ਇਸ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ ਅਤੇ ਹਸਪਤਾਲਾਂ ‘ਚ ਜ਼ੇਰੇ ਇਲਾਜ਼ ਹਨ ।ਇਸ ਵਾਇਰਸ ਦੇ ਕਾਰਨ ਦੁਨੀਆ ਭਰ ਦੇ ਲੋਕਾਂ ‘ਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ, ਕਿਉਂਕਿ ਹਾਲੇ ਤੱਕ ਇਸ ਬਿਮਾਰੀ ਦੇ ਇਲਾਜ ਲਈ ਕੋਈ ਵੀ ਦਵਾਈ ਨਹੀਂ ਬਣੀ ਹੈ ।

ਹੋਰ ਵੇਖੋ:ਗੀਤਾ ਜ਼ੈਲਦਾਰ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਗੀਤ ‘ਰੌਂਗ ਡਿਸੀਜ਼ਨ’ ਹੋਇਆ ਰਿਲੀਜ਼

https://www.instagram.com/p/B9v4pD2pFYm/

ਚੀਨ ਤੋਂ ਆਏ ਇਸ ਵਾਇਰਸ ਨੇ ਪੂਰੀ ਦੁਨੀਆ ‘ਚ ਪੈਰ ਪਸਾਰ ਲਏ ਹਨ ।ਇਸ ਦੇ ਨਾਲ ਹੀ ਇਸ ਦਾ ਅਸਰ ਕਾਰੋਬਾਰ ਅਤੇ ਮਨੋਰੰਜਨ ਜਗਤ ‘ਤੇ ਵੀ ਪਿਆ ਹੈ । ਗੀਤਾ ਜ਼ੈਲਦਾਰ ਨੇ ਵੀ ਇਸ ਵਾਇਰਸ ਕਾਰਨ ਕੈਂਸਲ ਹੋਏ ਆਪਣੇ ਇ ਸ਼ੈਡਿਊਲ ਬਾਰੇ ਇੱਕ ਵੀਡੀਓ ਸਾਂਝਾ ਕੀਤਾ ਹੈ ।

https://www.instagram.com/p/B9q5feWJA4i/

ਉਨ੍ਹਾਂ ਦੱਸਿਆ ਕਿ ਉਹ ਕਿਸੇ ਤਰ੍ਹਾਂ ਬਚ ਬਚਾਅ ਕੇ ਵਿਦੇਸ਼ ਤੋਂ ਪਰਤੇ ਹਨ । ਪਰ ਕੈਨੇਡਾ ‘ਚ ਜਿੱਥੇ ਆਪਣੇ ਘਰ ਤੱਕ ਆਉਣ ਲੱਗਿਆ ਉਨ੍ਹਾਂ ਨੂੰ ਅੱਧਾ ਘੰਟਾ ਲੱਗ ਜਾਂਦਾ ਸੀ, ਪਰ ਉਨ੍ਹਾਂ ਨੂੰ ਸਿਰਫ਼ 15-18 ਮਿੰਟ ਹੀ ਲੱਗੇ । ਉਨ੍ਹਾਂ ਦੱਸਿਆ ਕਿ ਲੋੋਕਾਂ ‘ਚ ਇਸ ਵਾਇਰਸ ਦਾ ਏਨਾਂ ਕੁ ਖੌਫ ਹੈ ਕਿ ਲੋਕ ਘਰਾਂ ਚੋਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰ ਰਹੇ ਨੇ ਅਤੇ ਇਸ ਵਾਇਰਸ ਕਾਰਨ ਉਨ੍ਹਾਂ ਦਾ ਸ਼ੈਡਿਊਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network