ਗਾਇਕ ਹਰਦੀਪ ਗਰੇਵਾਲ ਦੀ ਡੈਬਿਊ ਫ਼ਿਲਮ ‘ਤੁਣਕਾ-ਤੁਣਕਾ’ 16 ਜੁਲਾਈ ਨੂੰ ਨਹੀਂ ਹੋਵੇਗੀ ਰਿਲੀਜ਼

written by Rupinder Kaler | July 09, 2021

ਗਾਇਕ ਹਰਦੀਪ ਗਰੇਵਾਲ ਦੀ ਡੈਬਿਊ ਫ਼ਿਲਮ ਤੁਣਕਾ-ਤੁਣਕਾ ਦੀ ਰਿਲੀਜ਼ਿੰਗ ਡੇਟ ਬਦਲ ਦਿੱਤੀ ਗਈ ਹੈ । ਹੁਣ ਇਹ ਫਿਲਮ 16 ਜੁਲਾਈ ਨੂੰ ਨਹੀਂ ਰਿਲੀਜ਼ ਹੋਵੇਗੀ। ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ । ਉਹਨਾਂ ਨੇ ਆਪਣੀ ਫ਼ਿਲਮ ਦਾ ਪੋਸਟਰ ਸ਼ੇਅਰ ਕਰਕੇ ਲਿਖਿਆ ਹੈ ‘ਸਿਨੇਮਾ ਘਰ ਅਜੇ ਨਾ ਖੁੱਲਣ ਕਾਰਣ ਆਪਣੀ ਫਿਲਮ “ਤੁਣਕਾ ਤੁਣਕਾ” ਦੀ ਰਿਲੀਜ਼ ਅੱਗੇ ਪਾ ਦਿੱਤੀ ਗਈ ਹੈ।

hardeep grewal tunka tunka postpone Pic Courtesy: Instagram

ਹੋਰ ਪੜ੍ਹੋ :

ਧਰਮਿੰਦਰ ਨੇ ਦਿਲੀਪ ਕੁਮਾਰ ਦੀ ਯਾਦ ਵਿੱਚ ਵੀਡੀਓ ਕੀਤੀ ਸਾਂਝੀ

Hardeep Grewal-Tunka Tunka Pic Courtesy: Instagram

ਪਰ ਵਾਅਦਾ ਥੋਡੇ ਨਾਲ ਕਿ ਜਲਦੀ ਆਵਾਂਗੇ ਤੇ ਵੱਡੇ ਪਰਦੇ ਤੇ ਹੀ ਆਵਾਂਗੇ। ਬੱਸ ਸਾਥ ਬਣਾਈ ਰੱਖਿਉ।‘ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਭਾਵੇਂ ਗਾਈਡਲਾਈਨਜ਼ ‘ਚ ਕੁੱਝ ਢਿਲ ਦਿੱਤੀ ਗਈ ਹੈ ਪਰ ਸਿਨੇਮਾ ਘਰਾਂ ਦੇ ਮਾਲਕਾਂ ਦੇ ਵਲੋਂ ਅਜੇ ਤੱਕ ਸਿਨੇਮਾ ਘਰਾਂ ਨੂੰ ਨਹੀਂ ਖੋਲ੍ਹਿਆ ਜਾ ਰਿਹਾ।

image of hardeep grewal from tunka tunka movie Pic Courtesy: Instagram

ਉੱਥੇ ਹੀ ਹਰਦੀਪ ਗਰੇਵਾਲ ਨੇ ਆਪਣੇ ਚਾਹੁਣ ਵਾਲਿਆਂ ਦੇ ਨਾਲ ਇਹ ਵਾਅਦਾ ਵੀ ਕੀਤਾ ਹੈ ਕਿ ਉਹ ਫਿਲਮ ਨੂੰ ਵੱਡੇ ਪਰਦੇ ਤੇ ਹੀ ਲੈ ਕੇ ਆਉਣਗੇ। ਹਰਦੀਪ ਨੇ ਇਸ ਫਿਲਮ ਦੇ ਲਈ ਕਾਫੀ ਮਿਹਨਤ ਕੀਤੀ ਹੈ ।

0 Comments
0

You may also like