ਗਾਇਕ ਹਰਫ ਚੀਮਾ ਦਾ ਨਵਾਂ ਗੀਤ ‘ਬਗਾਵਤ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | September 18, 2021

ਗਾਇਕ ਹਰਫ ਚੀਮਾ  (Harf  Cheema) ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਨਾਲ ਰੁਬਰੂ ਹੋਏ ਹਨ । ਹਰਫ ਚੀਮਾ ਦਾ ਨਵਾਂ ਗੀਤ ‘ਬਗਾਵਤ’ (Bagawat) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਹਰਫ ਚੀਮਾ ਨੇ ਲਿਖੇ ਨੇ ਅਤੇ ਮਿਊਜ਼ਿਕ ਬੁਗਜ਼ੀ ਨੇ ਦਿੱਤਾ ਹੈ । ਇਸ ਗੀਤ ਨੂੰ ਗਾਇਕ ਨੇ ਆਪਣੇ ਆਫੀਸ਼ੀਅਲ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ । ਉਨ੍ਹਾਂ ਨੇ ਇਸ ਗੀਤ ‘ਚ ਸਰਕਾਰ ਦਾ ਲੋਕਾਂ ਪ੍ਰਤੀ ਰੱਵਈਏ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

Harf cheema ,,-min (1) Image From Harf cheema Song

ਹੋਰ ਪੜ੍ਹੋ : ਲੱਸੀ ਪੀਣ ਦੇ ਹਨ ਬਹੁਤ ਫਾਇਦੇ, ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ

ਇਸ ਦੇ ਨਾਲ ਹੀ ਕਿਸਾਨਾਂ ਦੇ ਹਾਲਾਤਾਂ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਲੋਕ ਸਰਕਾਰ ਤੋਂ ਅੱਕੇ ਹੋਏ ਹਨ । ਜੇ ਸਰਕਾਰ ਨੇ ਆਪਣੇ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ ਅਤੇ ਜੇ ਇਹ ਲੋਕ ਬਗਾਵਤ ‘ਤੇ ਆ ਗਏ ਤਾਂ ਇਸ ਤੋਂ ਗੰਭੀਰ ਹਾਲਾਤ ਪੈਦਾ ਹੋ ਸਕਦੇ ਹਨ ।

ਹਰਫ ਚੀਮਾ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦੇ ਆ ਰਹੇ ਹਨ । ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਕਈ ਗੀਤ ਹੁਣ ਤੱਕ ਕੱਢੇ ਹਨ ।

Harf cheema song,,-min Image From Harf cheema Song

ਇਸ ਤੋਂ ਪਹਿਲਾਂ ਗਾਇਕ ਨੇ ਕੰਵਰ ਗਰੇਵਾਲ ਦੇ ਨਾਲ ਗੀਤ ‘ਓਸੇ ਹੀ ਰਾਹ ‘ਤੇ ਤੁਰ ਪਏ, ਪੁੱਤ ਤੇਗ ਬਹਾਦਰ ਦੇ’ ਕੱਢਿਆ ਸੀ । ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।ਗਾਇਕ ਹਰਫ ਚੀਮਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਅਕਸਰ ਕਿਸਾਨਾਂ ਦੇ ਸਮਰਥਨ ‘ਚ ਪੋਸਟਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

 

You may also like