ਮਹਰੂਮ ਗੀਤਕਾਰ ਪਰਗਟ ਸਿੰਘ ਦੇ ਜਨਮ ਦਿਨ ‘ਤੇ ਗਾਇਕ ਹਰਜੀਤ ਹਰਮਨ ਨੇ ਸਾਂਝੀ ਕੀਤੀ ਭਾਵੁਕ ਪੋਸਟ

written by Shaminder | May 25, 2021

ਮਰਹੂਮ ਲਿਰੀਸਿਸਟ ਪਰਗਟ ਸਿੰਘ ਦਾ ਅੱਜ ਜਨਮ ਦਿਨ ਹੈ ।ਪਰਗਟ ਸਿੰਘ ਦੇ ਜਨਮ ਦਿਨ ‘ਤੇ ਗਾਇਕ ਹਰਜੀਤ ਹਰਮਨ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘"ਤੇਰੀ ਯਾਦ ਬਥੇਰੀ ਆਉਗੀ ਪਰ ਤੂੰ ਨੀਂ ਆਉਣਾਂ", ਭਾਵੇਂ ਸਰਦਾਰ ਪਰਗਟ ਸਿੰਘ ਦੇ ਲਿਖੇ ਗੀਤ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ,  ਪਰ ਮੇਰੇ ਲਈ ਤੇ ਸਰਦਾਰ ਪਰਗਟ ਸਿੰਘ ਦੇ ਪਰਿਵਾਰ ਲਈ ਉਹਨਾਂ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ ।

Harjit Harman Image From Harjit Harman's Instagram

ਹੋਰ ਪੜ੍ਹੋ : ਸੋਸ਼ਲ ਮੀਡੀਆ ਤੋਂ ਦੂਰ ਹੋ ਕੇ ਰੈਪਰ ਬਾਦਸ਼ਾਹ ਕਰਦੇ ਰਹੇ ਇਹ ਕੰਮ, ਨਵੀਂ ਵੀਡੀਓ ਸ਼ੇਅਰ ਕਰਕੇ ਕਰ ਦਿੱਤਾ ਸਭ ਨੂੰ ਹੈਰਾਨ 

harjit harman Image From Harjit Harman's Instagram

ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਤੋਂ , ਮੈਨੂੰ ਹਰਜੀਤ ਸਿੰਘ ਤੋਂ ਹਰਜੀਤ ਹਰਮਨ ਬਣਾਇਆ ।ਬੀਤੇ ਪਲਾਂ ਨੂੰ ਚੇਤੇ ਕਰਦਿਆਂ ਦਿਲ ਹਮੇਸ਼ਾ ਉਦਾਸ ਹੋ ਜਾਂਦਾ ਹੈ। ਅੱਜ ਉਹਨਾਂ ਦਾ ਜਨਮ ਦਿਨ ਆ । ਦਿਲ ਬਹੁਤ ਉਦਾਸ ਹੈ ।

harjit harman Image From Harjit Harman's Instagram

ਹਰਜੀਤ ਹਰਮਨ ਨੇ ਜ਼ਿਆਦਾਤਰ ਗੀਤ ਪਰਗਟ ਸਿੰਘ ਦੇ ਹੀ ਲਿਖੇ ਹੋਏ ਗਾਏ ਹਨ ਅਤੇ ਇਹ ਗੀਤ ਸਰੋਤਿਆਂ ‘ਚ ਬਹੁਤ ਹੀ ਮਕਬੂਲ ਹੋਏ । ਹਰਜੀਤ ਹਰਮਨ ਦਾ ਕਹਿਣਾ ਹੈ ਕਿ ਇਨ੍ਹਾਂ ਗੀਤਾਂ ਨੇ ਹੀ ਉਨ੍ਹਾਂ ਨੂੰ ਹਰਜੀਤ ਸਿੰਘ ਤੋਂ ਹਰਜੀਤ ਹਰਮਨ ਬਣਾਇਆ ।ਦੱਸ ਦਈਏ ਕਿ ਪਰਗਟ ਸਿੰਘ ਦਾ ਬੇਟਾ ਸਟਾਲਿਨਵੀਰ ਸਿੰਘ ਵੀ ਪੰਜਾਬੀ
ਇੰਡਸਟਰੀ ‘ਚ ਸਰਗਰਮ ਹੈ । ਉਹ ਇੱਕ ਬਿਹਤਰੀਨ ਵੀਡੀਓ ਡਾਇਰੈਕਟਰ ਹੈ ।

 

View this post on Instagram

 

A post shared by Harjit Harman (@harjitharman)

You may also like