ਗਾਇਕ ਹਰਜੋਤ ਗੀਤ 'ਚਰਚਾ-ਦ ਫੇਮ' ਨਾਲ ਜਲਦ ਆਉਣਗੇ ਚਰਚਾ 'ਚ

written by Aaseen Khan | April 09, 2019

ਗਾਇਕ ਹਰਜੋਤ ਗੀਤ 'ਚਰਚਾ-ਦ ਫੇਮ' ਨਾਲ ਜਲਦ ਆਉਣਗੇ ਚਰਚਾ 'ਚ : ਪੰਜਾਬੀ ਗਾਇਕ ਹਰਜੋਤ ਜਿਹੜੇ ਕਈ ਸੁਪਰਹਿੱਟ ਗਾਣਿਆਂ ਨਾਲ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰ ਚੁੱਕੇ ਹਨ। ਹਰਜੋਤ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੀ ਕਚਹਿਰੀ 'ਚ ਇੱਕ ਵਾਰ ਫਿਰ ਆ ਰਹੇ ਹਨ। ਜੀ ਹਾਂ ਉਹਨਾਂ ਦਾ ਨਵਾਂ ਗੀਤ 'ਚਰਚਾ-ਦ ਫੇਮ' 18 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਕੀਤਾ ਜਾਵੇਗਾ। ਗੀਤ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਜਿਸ 'ਚ ਹਰਜੋਤ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੇ ਹਨ।

 

View this post on Instagram

 

CHARCHA the fame 18 april PTC punjabi , PTC chakkde & Youtube

A post shared by Harjot (@harjotmusic) on


ਇਸ ਗੀਤ ਦੇ ਬੋਲ ਹਰਮਨ ਬਾਠ ਵੱਲੋਂ ਲਿਖੇ ਗਏ ਹਨ। ਮਿਊਜ਼ਿਕ ਦਿੱਤਾ ਹੈ ਨਾਮਵਰ ਮਿਊਜ਼ਿਕ ਡਾਇਰੈਕਟਜ਼ ਦੀ ਜੋੜੀ ਦੇਸੀ ਕਰਿਉ ਨੇ। ਵੀਡੀਓ ਸੇਵਿਓ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ। ਯੂ ਟਿਊਬ 'ਤੇ ਹਰਜੋਤ ਦਾ ਇਹ ਗੀਤ ਅਮੀਰ ਰਿਕਾਰਡਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਜਾਣਾ ਹੈ। ਹਰਜੋਤ ਪੰਜਾਬੀ ਇੰਡਸਟਰੀ 'ਚ ਕਈ ਹਿੱਟ ਗੀਤ ਗਾ ਚੁੱਕੇ ਹਨ ਜਿੰਨ੍ਹਾਂ 'ਚ ਇਸੇ ਸਾਲ ਆਇਆ ਗੀਤ ਟਰਾਲਾ ਜੱਟ ਦਾ, ਲਾਲ ਮਾਰੂਤੀ, ਅਸਲਾ, ਵਿਚੋਲਾ, ਟਾਊਨ, ਐਲ.ਏ ਵਾਲੀ, ਆਦਿ ਵਰਗੇ ਗੀਤ ਸ਼ਾਮਿਲ ਹਨ।

ਹੋਰ ਵੇਖੋ : ਰਾਜਵੀਰ ਜਵੰਦਾ ਦੀ ਆਵਾਜ਼ 'ਚ 'ਯਾਰਾ ਵੇ' ਦਾ 'ਮਿਰਜ਼ਾ' ਗੀਤ ਜਿੱਤ ਰਿਹਾ ਹੈ ਸਭ ਦਾ ਦਿਲ, ਦੇਖੋ ਵੀਡੀਓ

 

View this post on Instagram

 

#ਚਰਚਾ the fame

A post shared by Harjot (@harjotmusic) on


ਹਰਜੋਤ ਦੇ ਹਰ ਇੱਕ ਗੀਤ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਰਿਹਾ ਹੈ। ਉਮੀਦ ਹੈ ਹਰਜੋਤ ਆਪਣੇ ਆਉਣ ਵਾਲੇ ਗੀਤ ਚਰਚਾ ਦ ਫੇਮ ਨਾਲ ਵੀ ਚਰਚਾ 'ਚ ਛਾਏ ਰਹਿਣਗੇ।

You may also like