ਗਾਇਕ ਹਿਮੇਸ਼ ਰੇਸ਼ਮੀਆਂ ਛੇਤੀ ਰਿਲੀਜ਼ ਕਰਨ ਜਾ ਰਹੇ ਹਨ ਐਲਬਮ

written by Rupinder Kaler | June 29, 2021

ਸਿੰਗਲ ਟਰੈਕ ਤੋਂ ਬਾਅਦ ਹੁਣ ਫਿਰ ਐਲਬਮ ਦਾ ਟਰੈਂਡ ਸ਼ੁਰੂ ਹੋ ਗਿਆ ਹੈ । ਇਸ ਸਭ ਦੇ ਚਲਦੇ ਗਾਇਕ ਹਿਮੇਸ਼ ਰੇਸ਼ਮੀਆ ਵੀ ਐਲਬਮ ਲੈ ਕੇ ਆਉਣ ਵਾਲੇ ਹਨ, ਜਿਸ ਦੀ ਉਹ ਤਿਆਰੀ ਕਰ ਰਹੇ ਹਨ। ਹਿਮੇਸ਼ ਦੀ ਇਸ ਐਲਬਮ ਦਾ ਨਾਮ 'ਹਿਮੇਸ਼ ਕੇ ਦਿਲ ਸੇ' ਹੋਵੇਗਾ। ਹੋਰ ਪੜ੍ਹੋ : ਕਮਾਲ ਰਾਸ਼ਿਦ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਕੀਤੀ ਇਹ ਟਿੱਪਣੀ, ਹਰ ਕੋਈ ਕਰ ਰਿਹਾ ਹੈ ਟ੍ਰੋਲ ਇਸ ਐਲਬਮ ਦੇ ਪਹਿਲੇ ਗਾਣੇ 'ਚ ਹਿਮੇਸ਼ ਇੰਡੀਅਨ ਆਈਡਲ ਸੈਨਸੇਸ਼ਨ ਸਵਾਈ ਭੱਟ ਨੂੰ Introduce ਕਰਨਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮੇਸ਼ ਨਵੇਂ ਟੈਲੇਂਟ ਨੂੰ ਪਲੇਟਫਾਰਮ ਉਪਲੱਬਧ ਕਰਵਾਉਣ ਲਈ ਜਾਣੇ ਜਾਂਦੇ ਹਨ । ਇਸ ਤੋਂ ਪਹਿਲਾਂ ਉਹਨਾਂ ਨੇ ਰਾਣੂ ਮੰਡਲ ਨੂੰ ਮੌਕਾ ਦਿੱਤਾ ਸੀ। ਹਿਮੇਸ਼ ਰੇਸ਼ਮੀਆਂ ਦੀ ਹਾਲ ਹੀ 'ਚ 'ਸੁਰੂਰ 2021' ਐਲਬਮ ਦੇ ਟਾਈਟਲ ਸੋਂਗ ਨੂੰ ਰਿਲੀਜ਼ ਕੀਤਾ ਸੀ। ਜਿਸ ਯੂਟਿਊਬ ਤੇ 55 ਮਿਲੀਅਨ ਵਿਊਜ਼ ਹੋ ਗਏ ਸੀ। ਬਾਕੀ 'ਹਿਮੇਸ਼ ਕੇ ਦਿਲ ਸੇ' ਐਲਬਮ ਦਾ ਪਲਾਨ ਹਿਮੇਸ਼ ਫੈਨਸ ਨਾਲ ਜਲਦ ਸ਼ੇਅਰ ਕਰਨਗੇ।

 
View this post on Instagram
 

A post shared by Himesh Reshammiya (@realhimesh)

0 Comments
0

You may also like