ਗਾਇਕ ਜਸਬੀਰ ਜੱਸੀ ਨੇ ਗੋਦੀ ਮੀਡੀਆ ਨੂੰ ਲਿਆ ਲੰਮੇ ਹੱਥੀਂ, ਕਹੀ ਵੱਡੀ ਗੱਲ

written by Rupinder Kaler | January 30, 2021

ਗਾਇਕ ਜਸਬੀਰ ਜੱਸੀ ਨੇ ਗੋਦੀ ਮੀਡੀਆ ਨੂੰ ਲੰਮੇ ਹੱਥੀਂ ਲਿਆ ਹੈ । ਉਹਨਾਂ ਨੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ । ਉਹਨਾਂ ਨੇ ਟਵੀਟ ਕਰਕੇ ਲਿਖਿਆ ਹੈ 'ਇਹ ਮੀਡੀਆ ਵਾਲੇ ਸ਼ਾਂਤੀ ਨਾਲ 6 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਾਲ਼ਿਸਤਾਨੀ ਦੱਸਣ 'ਚ ਕਿਉਂ ਲੱਗੇ ਹਨ ? inside pic of jasbir jassie ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮਾਂ ਸਦਕੇ’ ਕਿਸਾਨਾਂ ਦੀਆਂ ਮੌਤਾਂ ‘ਤੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਨੇ ਕੀਤਾ ਟਵੀਟ, ਟਵੀਟ ਤੇਜ਼ੀ ਦੇ ਨਾਲ ਹੋ ਰਿਹਾ ਵਾਇਰਲ Jasbir Jassi ਕਿਉਂ ਵਾਰ-ਵਾਰ ਇਨ੍ਹਾਂ ਨੂੰ ਖਾਲ਼ਿਸਤਾਨੀ ਆਖਿਆ ਜਾ ਰਿਹਾ ਹੈ?ਮਕਸਦ ਕੀ ਹੈ? ਫਿਰ ਤੋਂ ਪੰਜਾਬ ਨੂੰ ਅੱਗ 'ਚ ਧੱਕਣਾ ? ਜੇਕਰ ਇਸ ਵਾਰ ਪੰਜਾਬ ਅੱਗ 'ਚ ਗਿਆ ਤਾਂ ਸਭ ਤੋਂ ਵੱਡਾ ਕਸੂਰਵਾਰ ਹੋਵੇਗਾ ਦੇਸ਼ ਦਾ ਮੀਡੀਆ !' ਤੁਹਾਨੂੰ ਦੱਸ ਦਿੰਦੇ ਹਾਂ ਕਿ ਧਰਨੇ ਤੇ ਬੈਠੇ ਕਿਸਾਨ ਅੰਦੋਲਨ ਨੂੰ ਜਸਬੀਰ ਜੱਸੀ ਲਗਾਤਾਰ ਆਪਣਾ ਸਮਰਥਨ ਦੇ ਰਹੇ ਹਨ । ਉਹ ਕਈ ਵਾਰ ਧਰਨੇ ਵਾਲੀ ਥਾਂ ਤੇ ਸੇਵਾ ਵੀ ਕਰਕੇ ਆਏ ਹਨ । ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਅਕਸਰ ਵਾਇਰਲ ਹੁੰਦੀਆਂ ਹਨ ।

0 Comments
0

You may also like