ਗਾਇਕਾ ਜੈਸਮੀਨ ਧੀਮਾਨ ਦਾ ਆ ਰਿਹਾ ਹੈ ਨਵਾਂ ਗਾਣਾ ‘ਅੱਤ ਜੋੜੀ’

Written by  Rupinder Kaler   |  September 16th 2019 02:15 PM  |  Updated: September 16th 2019 02:15 PM

ਗਾਇਕਾ ਜੈਸਮੀਨ ਧੀਮਾਨ ਦਾ ਆ ਰਿਹਾ ਹੈ ਨਵਾਂ ਗਾਣਾ ‘ਅੱਤ ਜੋੜੀ’

ਗਾਇਕਾ ਜੈਸਮੀਨ ਧੀਮਾਨ ਦਾ ਨਵਾਂ ਗਾਣਾ ਆਉਣ ਵਾਲਾ ਹੈ । 18 ਸਤੰਬਰ ਨੂੰ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾਵੇਗਾ । ‘ਅੱਤ ਜੋੜੀ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦੇ ਬੋਲ ਜੈ ਸਿੰਘ ਮਾਈਨੀ ਨੇ ਲਿਖੇ ਹਨ ਜਦੋਂ ਕਿ ਜੇਵੀ ਮਿਊਜ਼ਿਕ ਵੱਲੋਂ ਗਾਣੇ ਦਾ ਸੰਗੀਤ ਤਿਆਰ ਕੀਤਾ ਗਿਆ ਹੈ ।

https://www.instagram.com/p/B2djcbZBWbj/

ਗਾਣੇ ਦਾ ਵੀਡੀਓ ਮਨਪ੍ਰੀਤ ਸੈਹਮੀ ਤੇ ਮਨੀ ਸੈਣੀ ਨੇ ਤਿਆਰ ਕੀਤਾ ਹੈ । ਇਸ ਗਾਣੇ ਦਾ ਜੈਸਮੀਨ ਧੀਮਾਨ ਦੇ ਪ੍ਰਸ਼ੰਸਕਾਂ ਨੂੰ ਲੰਮੇ ਸਮੇ ਤੋਂ ਇੰਤਜ਼ਾਰ ਹੈ ।ਜੈਸਮੀਨ ਧੀਮਾਨ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਹ ਅਕਸਰ ਆਪਣੇ ਲਾਈਵ ਸ਼ੋਅਜ ਕਰਕੇ ਚਰਚਾ ਵਿੱਚ ਰਹਿੰਦੇ ਹਨ ।ਉਹਨਾਂ ਦੀ ਆਵਾਜ਼ ਹਰ ਇੱਕ ਨੂੰ ਕੀਲ ਕੇ ਰੱਖ ਦਿੰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network