ਗਾਇਕ ਜੱਸੀ ਗਿੱਲ ਨੇ ਆਪਣੀ ਐਲਬਮ ਦਾ ਪੋਸਟਰ ਕੀਤਾ ਸਾਂਝਾ

written by Rupinder Kaler | October 21, 2021

ਪੰਜਾਬੀ ਗਾਇਕ Jassie Gill ਨੇ ਆਪਣੀ ਆਉਣ ਵਾਲੀ ਐਲਬਮ ਦਾ ਐਲਾਨ ਕਰ ਦਿੱਤਾ ਹੈ । ਉਹ ਆਪਣੀ ਐਲਬਮ ‘All Rounder’ ਟਾਈਟਲ ਹੇਠ ਰਿਲੀਜ਼ ਕਰਨਗੇ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਦਿੱਤੀ ਹੈ ।ਜੱਸੀ ਦੀ ਐਲਬਮ ‘ਆਲ ਰਾਊਂਡਰ' ਦਾ ਪਹਿਲਾ ਗਾਣਾ ਉਸਦੇ ਅਧਿਕਾਰਤ ਯੂਟਿਬ ਚੈਨਲ' ਤੇ 28 ਅਕਤੂਬਰ, 2021 ਨੂੰ ਜਾਰੀ ਕੀਤਾ ਜਾਵੇਗਾ ।

jassie gill with daughter Pic Courtesy: Instagram

ਹੋਰ ਪੜ੍ਹੋ :

ਅਨਿਲ ਕਪੂਰ ਦੀ ਧੀ ਰੀਆ ਕਪੂਰ ਨਹੀਂ ਮਨਾਏਗੀ ਕਰਵਾ ਚੌਥ, ਸੋਸ਼ਲ ਮੀਡੀਆ ‘ਤੇ ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

Pic Courtesy: Instagram

Jassie Gill  ਇਸ ਐਲਬਮ ਵਿੱਚ ਨਾਮਵਰ ਗੀਤਕਾਰਾਂ ਦੇ ਗਾਣੇ ਲੈ ਕੇ ਆਉਣਗੇ । ਜੱਸੀ ਨੇ ਆਪਣੀ ਐਲਬਮ ਦਾ ਨਾਂਅ ਐਲਾਨਦੇ ਹੋਏ ਇਹਨਾਂ ਗੀਤਕਾਰਾਂ ਨੂੰ ਟੈਗ ਕੀਤਾ ਹੈ । ਇਹ ਗੀਤਕਾਰਾਂ ਵਿੱਚ ਕਪਤਾਨ, ਰਾਜ ਫਤਿਹਪੁਰੀਆ, ਰੈਵ ਹੰਜਰਾ ਸਮੇਤ ਕੁਝ ਹੋਰ ਗੀਤਕਾਰ ਸ਼ਾਮਿਲ ਹਨ । ਜੱਸੀ ਦੀ ਐਲਬਮ ਦਾ ਸੰਗੀਤ ਪ੍ਰੀਤ ਰੋਮਾਣਾ, ਸੰਨੀ ਵਿਕ, ਰੌਨ ਸੰਧੂ ਵੱਲੋਂ ਤਿਆਰ ਕੀਤਾ ਜਾਵੇਗਾ ।

 

View this post on Instagram

 

A post shared by Jassie Gill (@jassie.gill)

ਇਸ ਤੋਂ ਇਲਾਵਾ, ਐਲਬਮ ਦੇ ਹੋਰ ਗੀਤਾਂ ਦੀ ਰਿਲੀਜ਼ ਡੇਟ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ । ਪਰ ਜੱਸੀ ਦੇ ਪ੍ਰਸ਼ੰਸਕ ਉਸ ਦੀ ਐਲਬਮ ਦੇ ਪਹਿਲੇ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । ਜੱਸੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਜੱਸੀ ਗਿੱਲ ਦੀ ਹਾਲ ਹੀ ਵਿੱਚ ਬਾਲੀਵੁੱਡ ਫਿਲਮ' ਕਿਆ ਮੇਰੀ ਸੋਨਮ ਗੁਪਤਾ ਬੇਵਫਾ ਹੈ? ਰਿਲੀਜ਼ ਹੋਈ ਹੈ ।

You may also like